ਗੈਂਗਸਟਰ ਲਾਰੈਂਸ ਦੀ ਇੰਟਰਵਿਊ ਤੋਂ ਬਾਅਦ ਹੁਣ ਸਿੱਧੂ ਦੇ ਪਿਤਾ ਦਾ ਵੱਡਾ ਬਿਆਨ, ਕਿਹਾ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ 'ਚੋ ਦਿੱਤੇ ਇੰਟਰਵਿਊ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ 'ਚ ਲਾਰੈਂਸ ਦਾ ਕੋਈ ਕਸੂਰ ਨਹੀ ਕਿਉਕਿ ਉਸ ਨੇ ਗੱਲਾਂ ਉਹ ਹੀ ਕਹਾਈਆਂ , ਜੋ ਉਹ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਸਿੱਧੂ ਦੀ ਬਰਸੀ ਤੋਂ ਪਹਿਲਾਂ ਹੀ ਉਸ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿੱਧੂ ਦੇ ਪਿਤਾ ਨੇ ਕਿਹਾ ਮੇਰੇ ਪੁੱਤ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਾਨੂੰ ਅਜੇ ਤੱਕ ਇਹ ਨਹੀ ਪਤਾ ਲੱਗਾ ਕਿ ਇਸ ਦੇ ਪਿੱਛੇ ਕੌਣ ਹੈ । ਸਰਕਾਰ ਨੇ ਉਹ ਵਿਅਕਤੀ ਹੀ ਫੜੇ ਹਨ, ਜਿਨ੍ਹਾਂ ਨੇ ਫਿਜ਼ੀਕਲ ਅਕੈਟ ਕੀਤਾ ਸੀ ਪਰ ਜਿਹੜੇ ਵਿਅਕਤੀਆਂ ਬਾਰੇ ਅਸੀਂ ਦੱਸਿਆ ਸੀ ਉਨ੍ਹਾਂ 'ਚੋ ਸਿਰਫ਼ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਿੱਧੂ ਦੇ ਮਾਪਿਆਂ ਵਲੋਂ ਸਰਕਾਰ ਕੋਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ।