ਦਿੱਲੀ ‘ਚ ‘ਮਿੰਨੀ ਲਾਕਡਾਊਨ’ ਲੱਗਣ ਮਗਰੋਂ ਬਾਕੀ ਸੂਬਾ ਸਰਕਾਰਾਂ ਵੀ ਸਖ਼ਤੀ ਕਰਨ ਦੀ ਤਿਆਰੀ ‘ਚ!

by jaskamal

ਨਿਊਜ਼ ਡੈਸਕ (ਜਸਕਮਲ) : ਕਰੋਨਾਵਾਇਰਸ ਤੇ ਇਸ ਮਹਾਮਾਰੀ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਵਧਦੇ ਕੇਸਾਂ ਦੇ ਮੱਦੇਨਜ਼ਰ ਵੱਖ-ਵੱਖ ਸੂੂਬੇ ਦੀਆਂ ਸਰਕਰਾਂ ਹੁਣ ਸਰਗਰਮ ਹੋ ਰਹੀਆਂ ਹਨ ਤੇ ਪਾਬੰਦੀਆਂ ਦਾ ਦਾਇਰਾ ਵਧਾ ਰਹੀਆਂ ਹਨ। ਦਿੱਲੀ 'ਚ ਯੈਲੋ ਅਲਰਟ ਜਾਰੀ ਹੋ ਗਿਆ ਹੈ, ਜਿਸ ਤਹਿਤ ਕੌਮੀ ਰਾਜਧਾਨੀ ’ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਲਾਗੂ ਰਹੇਗਾ।ਸਕੂਲ, ਕਾਲਜ, ਸਿਨੇਮਾ ਤੇ ਜਿਮ ਬੰਦ ਰਹਿਣਗੇ, ਗ਼ੈਰਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਔਡ-ਈਵਨ ਦੇ ਆਧਾਰ ’ਤੇ ਖੁੱਲ੍ਹਣਗੀਆਂ ਤੇ ਮੈਟਰੋ ਤੇ ਬੱਸਾਂ 50 ਫੀਸਦ ਦੀ ਸਮਰੱਥਾ ਨਾਲ ਚੱਲਣਗੀਆਂ।

ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਸਰਕਾਰ ਨੇ ਯੂਪੀ ਨੂੰ ਕੋਰੋਨਾ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ। ਪੰਜਾਬ 'ਚ ਵੀ ਕੁਝ ਪਾਬੰਦੀਆਂ ਵਧਾਈਆਂ ਗਈਆਂ ਹਨ। ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਨਵੀਆਂ ਪਾਬੰਦੀਆਂ ਲਗਾਈਆਂ ਹਨ ਤੇ ਸਾਰਿਆਂ ਲਈ ਜਨਤਕ ਥਾਵਾਂ 'ਤੇ ਪਹੁੰਚ ਕਰਨ ਲਈ ਕੋਵਿਡ ਵੈਕਸੀਨ ਨੂੰ ਲਾਜ਼ਮੀ ਕਰ ਦਿੱਤਾ ਹੈ।
ਬਗੈਰ ਫੁੱਲ ਵੈਕਸੀਨੇਸ਼ਨ ਤੋਂ ਬੱਸਾਂ 'ਚ ਸਫ਼ਰ ਨਹੀਂ ਕਰ ਸਕਦੇ ਯਾਤਰੀ। ਡਬਲ ਡੋਜ਼ ਵਾਲੇ ਹੀ ਬੱਸਾਂ 'ਚ ਸਫ਼ਰ ਕਰ ਸਕਦੇ ਹਨ। ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ 'ਚ ਐਂਟਰੀ ਨਹੀਂ ਹੋਵੇਗੀ। 15 ਜਨਵਰੀ ਤੋਂ ਸਖ਼ਤੀਆਂ ਲਾਗੂ ਹੋਣਗੀਆਂ। ਸਿਨੇਮਾ, ਰੈਸਟੋਰੈਂਟ, ਹੋਟਲ ਬਾਰ ਜਿੰਮ ਤੇ ਵੀ ਨਿਯਮ ਲਾਗੂ ਹੋਣਗੇ।