ਮਜੀਠੀਆ ‘ਤੇ ਪਰਚਾ ਦਰਜ ਹੋਣ ਮਗਰੋਂ ਬੋਲੇ ਪ੍ਰਕਾਸ਼ ਸਿੰਘ ਬਾਦਲ, ਕਹਿੰਦੇ ਮੇਰੇ ‘ਤੇ ਵੀ ਕਈ ਪਰਚੇ ਨੇ ਡੱਕ ਦਿਓ ਮੈਨੂੰ ਵੀ ਜੇਲ੍ਹ ‘ਚ

by jaskamal

ਨਿਊਜ਼ ਡੈਸਕ (ਜਸਕਮਲ) : ਬਿਕਰਮ ਸਿੰਘ ਮਜੀਠੀਆ ਵਿਰੁੱਧ ਡਰੱਗ ਮਾਮਲੇ 'ਚ ਪਰਚਾ ਦਰਜ ਹੋਣ ਮਗਰੋ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਾਨੂੰ ਪਹਿਲਾਂ ਹੀ ਪਤਾ ਸੀ ਜਦੋਂ ਪਿਛਲੇ ਦਿਨਾਂ 'ਚ ਤਿੰਨ ਵਾਰ ਡੀਜੀਪੀ ਬਦਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਾਂਗਰਸ ਨੇ ਅਜਿਹੀ ਬਦਲਾਖੋਰੀ ਦੀ ਸਿਆਸਤ ਨਾ ਖੇਡੀ ਹੋਵੇ। ਉਨ੍ਹਾਂ ਕਿਹਾ ਕਿ ਮੇਰੀ ਪਤਨੀ 'ਤੇ ਵੀ ਕਈ ਪਰਚੇ ਦਰਜ ਹਨ। ਮੇਰੇ 'ਤੇ ਵੀ ਸੈਂਕੜੇ ਪਰਚੇ ਹਨ। ਮੈਨੂੰ ਵੀ ਜੇਲ੍ਹੇ ਬੰਦ ਕਰ ਦਿਓ।

ਇਹ ਸਿਰਫ ਬਾਦਲਾਂ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਲਈ ਕੀਤਾ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਗ੍ਰਿਫਤਾਰ ਕਰ ਲੈਣ। ਬਦਲੇ ਦੀ ਸਿਆਸਤ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੇਰੇ 'ਤੇ ਵੀ ਸੈਂਕੜੇ ਪਰਚੇ ਦਰਜ ਹਨ। ਬਾਦਲ ਨੇ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਬਣ ਜਾਂਦਾ ਹੈ ਤਾਂ ਉਹ ਸਭ ਦਾ ਸਾਂਝਾ ਹੁੰਦਾ ਹੈ, ਉਸ ਨੂੰ ਬਦਲਾਖੋਰੀ ਨਹੀਂ ਕਰਨਾ ਚਾਹੀਦੀ।