ਸਿੱਧੂ ਦੇ ਦੋਸ਼ੀਆਂ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਮਾਂ ਚਰਨ ਕੌਰ ਦਾ ਵੱਡਾ ਬਿਆਨ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਸਿੱਧੂ ਮੂਸੇਵਾਲਾ ਦਾ ਕਤਲ ਦੇ ਦੋਸ਼ੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਤੋਂ ਪਤਾ ਲੱਗਾ ਕਿ ਸਿੱਧੂ ਦੇ ਕਤਲ ਦੀ ਸਾਰੀ ਸਾਜਿਸ਼ ਉੱਤਰ ਪ੍ਰਦੇਸ਼ 'ਚ ਬੈਠ ਕੇ ਰਚੀ ਗਈ ਸੀ । ਦੱਸਿਆ ਜਾ ਰਿਹਾ ਕਾਤਲਾਂ ਨੇ ਅਯੁੱਧਿਆ 'ਚ ਇਸ ਕਤਲ ਨੂੰ ਅੰਜਾਮ ਦੇਣ ਦੀ ਟ੍ਰੇਨਿੰਗ ਲਈ ਸੀ। ਇਸ ਲਈ ਇਹ ਸ਼ੂਟਰ ਅਯੁੱਧਿਆ 'ਚ ਇੱਕ ਗੈਂਗਸਟਰ ਦੇ ਫਾਰਮ ਹਾਊਸ 'ਚ ਰੁੱਕੇ ਸਨ। ਉੱਥੇ ਹੀ ਹੁਣ ਸਿੱਧੂ ਦੀ ਮਾਂ ਚਰਨ ਕੌਰ ਨੇ ਖ਼ੁਲਾਸੇ ਕਰਦੇ ਕਿਹਾ ਕਿ ਥੋੜਾ ਜਿਹਾ ਸਕੂਨ ਮਿਲਿਆ ਸ਼ੁਭ ਪੁੱਤ ਜਦੋ ਤੇਰੇ ਕਤਲ ਦੀ ਸਾਜਿਸ਼ ਕਰਨ ਵਾਲਿਆਂ ਦੇ ਨਵੇਂ ਚਿਹਰੇ ਸ੍ਹਾਮਣੇ ਆਏ ਹਨ ਤੇ ਮੈਨੂੰ ਹਾਲੇ ਵੀ ਵਾਹਿਗੁਰੂ ਜੀ 'ਤੇ ਵਿਸ਼ਵਾਸ਼ ਹੈ ਪਰ ਸ਼ੁਭ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਇੱਕ ਮੇਹਨਤੀ ਪੁੱਤ ਟਿੱਬਿਆਂ 'ਚੋ ਉੱਠ ਕੇ ਸਾਰੀ ਦੁਨੀਆਂ ਤੇ ਨਾਮ ਚਮਕਾਉਣ ਵਾਲੇ ਸਿੱਧੇ ਸਾਦੇ ਪੁੱਤ ਦੇ ਇੰਨੇ ਦੁਸ਼ਮਣ ਬਣ ਜਾਣਗੇ। ਜੇਕਰ ਸਾਨੂੰ ਪਤਾ ਹੁੰਦਾ ਤਾਂ ਮੈ ਤੈਨੂੰ ਕਦੇ ਨਹੀਂ ਤਰੱਕੀ ਕਰਨ ਦਿੰਦੀ। ਦੱਸਣਯੋਗ ਹੈ ਕਿ ਸਚਿਨ ਥਾਪਨ ਨੇ ਹੀ ਸਿੱਧੂ ਕਤਲ ਦੀ ਸਾਜਿਸ਼ ਰਚੀ ਸੀ ਤੇ ਹਾਲ ਹੀ ਵਿੱਚ ਅਜ਼ਰਬਾਈਜਾਨ ਤੋਂ ਡਿਪੋਰਟ ਕਰ ਕੀਤਾ ਗਿਆ ਸੀ। ਇਨ੍ਹਾਂ ਤਸਵੀਰਾਂ ਵਿਚ ਸਚਿਨ ਨਾਲ ਲਾਰੈਂਸ ਗੈਂਗ ਦੇ ਸਾਰੇ ਗੈਂਗਸਟਰ ਨਜ਼ਰ ਆ ਰਹੇ ਹਨ ।ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ।