ਵਿਰੋਧ ਮਗਰੋਂ ਕੁਲਤਾਰ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਿੱਤਾ ਮੁਆਫ਼ੀਨਾਮਾ

by jaskamal

ਨਿਊਜ਼ ਡੈਸਕ : ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਮੁਆਫ਼ੀਨਾਮਾ ਦਿੱਤਾ। ਦੇਰ ਰਾਤ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਾਫ਼ੀਨਾਮਾ ਦੇਣ ਪੁੱਜੇ। ਸਕੱਤਰੇਤ ਬੰਦ ਹੋਣ ਦੀ ਸੂਰਤ 'ਚ ਡਿਊਟੀ ’ਤੇ ਮੌਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਨੂੰ ਜਥੇਦਾਰ ਦੇ ਨਾਮ ਦਾ ਇਹ ਮੁਆਫ਼ੀਨਾਮਾ ਦੇਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ।

ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਇਕ ਗਊਸ਼ਾਲਾ ਦੇ ਸਮਾਗਮ 'ਚ ਗਏ ਸਨ, ਉਥੋਂ ਦੀ ਰੀਤ ਮੁਤਾਬਕ ਉਨ੍ਹਾਂ ਦੀ ਦਸਤਾਰ ਦੇ ਨਾਲ ਗਊ ਦੀ ਪੂਛ ਨੂੰ ਛੁਹਾਇਆ। ਉਹ ਅਣਜਾਣੇ ’ਚ ਹੋਈ ਗ਼ਲਤੀ ਦੀ ਮੁਆਫ਼ੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਦਿੱਤੇ ਮੁਆਫ਼ੀਨਾਮੇ 'ਚ ਵੀ ਉਨ੍ਹਾਂ ਨੇ ਲਿਖਿਆ ਹੈ ਕਿ ਦਾਸ ਆਪਣੇ ਧਾਰਮਿਕ ਅਕੀਦੇ ਨੂੰ ਸਮਰਪਿਤ ਹੋਣ ਦੇ ਨਾਲ-ਨਾਲ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਇਸੇ ਤਹਿਤ ਹੀ ਸੱਦਾ ਮਿਲਣ ਉਪਰੰਤ ਗਊਸ਼ਾਲਾ ਫੇਰੀ ਦੌਰਾਨ ਗਏ ਸੀ।