ਸ਼ਰਧਾ ਕਤਲ ਮਾਮਲੇ ਤੋਂ ਬਾਅਦ ਇਕ ਹੋਰ ਲਿਵ -ਇਨ ਪਾਰਟਨਰ ਨੇ ਲੜਾਈ ਕਰਨ ਦੀ ਦਿੱਤੀ ਖੌਫ਼ਨਾਕ ਸਜ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੀ ਦਿਨੀਂ ਦਿੱਲੀ 'ਚ ਲਿਵ -ਇਨ ਪਾਰਟਨਰ ਸ਼ਰਧਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਕਰਨਾਟਕ ਤੋਂ ਅਹਿਜੀ ਘਟਨਾ ਸਾਹਮਣੇ ਆਈ ਹੈ। ਜਿਥੇ ਨੇਪਾਲ ਦੀ ਮੂਲ ਨਿਵਾਸੀ ਕ੍ਰਿਸ਼ਨਾ ਕੁਮਾਰੀ ਦੀ ਘਰ ਦੇ ਕੰਧ 'ਚ ਸਿਰ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਨਸਨੀ ਫੈਲ ਗਈ । ਪੁਲਿਸ ਨੇ ਹੋਰਮਾਵੂ ਇਲਾਕੇ 'ਚ ਬਹਿਸ ਤੋਂ ਬਾਅਦ ਘਰ ਦੇ ਅੰਦਰ ਇਕ ਕੰਧ 'ਚ ਆਪਣੇ ਲਿਵ -ਇਨ ਪਾਰਟਨਰ ਦਾ ਸਿਰ ਮਾਰ ਕੇ ਕਤਲ ਕਰਨ ਦੇ ਦੋਸ਼ 'ਚ ਸੰਤੋਸ਼ ਧਾਮੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਦੱਸਿਆ ਜਾ ਰਿਹਾ ਕਿ ਕ੍ਰਿਸ਼ਨਾ ਕੁਮਾਰੀ ਇਕ ਸੈਲੂਨ ਵਿੱਚ ਬਿਊਟੀਸ਼ੀਅਨ ਦਾ ਕੰਮ ਕਰਦੀ ਸੀ ਤੇ ਦੋਸ਼ੀ ਸੰਤੋਸ਼ ਨਾਲ ਰਹਿੰਦੀ ਸੀ। ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਤੇ ਸ਼ਤੋਸ਼ ਨੇ ਗੁੱਸੇ 'ਚ ਕ੍ਰਿਸ਼ਨਾ ਨੂੰ ਘਸੀਟ ਕੇ ਘਰ ਦੀ ਕੰਧ ਨਾਲ ਸਿਰ ਮਾਰ ਕੇ ਜਖ਼ਮੀ ਕਰ ਦਿੱਤਾ। ਜਿਸ ਨਾਲ ਉਸ ਦੀ ਕੁਝ ਘੰਟਿਆਂ 'ਚ ਮੌਤ ਹੋ ਗਈ। ਪੁਲਿਸ ਵਲੋਂ ਦੋਸ਼ੀ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।