ਸੁਧੀਰ ਸੂਰੀ ਕਤਲ ਮਾਮਲੇ ਤੋਂ ਬਾਅਦ ਇਕ ਹੋਰ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਮਿਲੀ ਧਮਕੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਲਗਾਤਾਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਧਰਨੇ ਦੌਰਾਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਸ ਮਾਮਲੇ 'ਚ ਪੁਲਿਸ ਵਲੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਹਿੰਦੂ ਸੰਗਠਨਾਂ ਨਾਲ ਜੁੜੇ ਆਗੂਆਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ । ਹੁਣ ਪੰਜਾਬ ਪ੍ਰਧਾਨ ਇਸ਼ਾਤ ਸ਼ਰਮਾ ਨੂੰ ਨਿਸ਼ਾਨਾ ਬਣਾਉਣ ਦੀ ਧਮਕੀਆਂ ਪਾਕਿਸਤਾਨ ਦੇ ਨੰਬਰਾਂ ਤੋਂ ਮਿਲ ਰਿਹਾ ਹਨ।

ਦੱਸਿਆ ਜਾ ਰਿਹਾ ਕਿ ਵ੍ਹਟਸਐਪ ਰਾਹੀਂ ਇਸ਼ਾਤ ਸ਼ਰਮਾ ਨੂੰ ਜੋ ਮੈਸੇਜ ਭੇਜਿਆ ਗਿਆ ਹੈ ਉਸ 'ਚ ਆਗੂ ਸੁਧੀਰ ਸੂਰੀ ਨਾਲ ਇਸ਼ਾਤ ਸ਼ਰਮਾ ਦੀ ਫੋਟੋ ਲਗਾਈ ਗਈ ਹੈ। ਇਸ ਮੈਸੇਜ 'ਚ ਇਸ਼ਾਤ ਸ਼ਰਮਾ ਨੂੰ ਮਰਨ ਲਈ ਤਿਆਰ ਰਹਿਣ ਬਾਰੇ ਕਿਹਾ ਗਿਆ ।ਦੱਸ ਦਈਏ ਕਿ ਪਿਛਲੀ ਦਿਨੀਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ 'ਚ ਸੁਭਾਸ਼ ਗੋਰੀਆਂ ਨੂੰ ਧਮਕੀ ਮਿਲ ਚੁੱਕੀ ਹੈ ।ਆਗੂ ਇਸ਼ਾਤ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਸਰ ਗੋਲੀਕਾਂਡ ਤੋਂ ਬਾਅਦ ਹਿੰਦੂ ਆਗੂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ ।

More News

NRI Post
..
NRI Post
..
NRI Post
..