ਵਿਆਹ ਤੋਂ ਬਾਅਦ ਸਹੁਰੇ ਘਰ ਟਰੇਨ ਰਾਹੀਂ ਜਾ ਰਹੀ ਲਾੜੀ ਨੇ ਕੀਤਾ ਵੱਡਾ ਕਾਂਡ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰ ਪ੍ਰਦੇਸ਼ ਤੋਂ ਅਨੋਖਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਵਿਆਹ ਤੋਂ ਬਾਅਦ ਵਿਦਾ ਹੋ ਕੇ ਲਾੜੀ ਟਰੇਨ ਰਾਹੀਂ ਆਪਣੇ ਸਹੁਰੇ ਘਰ ਜਾ ਰਹੀ ਸੀ, ਅਚਾਨਕ ਹੀ ਲਾੜੀ ਟਰੇਨ 'ਚ ਲਾਪਤਾ ਹੋ ਗਈ। ਦੱਸਿਆ ਜਾ ਰਿਹਾ ਵਿਆਹ ਤੋਂ ਬਾਅਦ ਲਾੜੀ ਨੂੰ ਟਰੇਨ ਤੋਂ ਵਿਦਾ ਕਰਵਾ ਕੇ ਜਾ ਰਹੇ ਲਾੜੇ ਤੇ ਉਸ ਦੇ ਪਰਿਵਾਰ ਨੂੰ ਖਾਣੇ 'ਚ ਜ਼ਹਿਰੀਲੀ ਚੀਜ਼ ਖੁਆ ਲਾੜੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਕੁਝ ਸਮੇ ਬਾਅਦ ਜਦੋ ਲਾੜੇ ਤੇ ਉਸ ਦੇ ਪਰਿਵਾਰਿਕ ਮੈਬਰਾਂ ਨੂੰ ਹੋਸ਼ ਆਇਆ ਤਾਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ।

ਸਹੁਰੇ ਪਰਿਵਾਰ ਨੇ ਪੁਲਿਸ ਨੂੰ ਕੁੜੀ ਖ਼ਿਲਾਫ਼ ਮਾਮਲਾ ਦਰਜ਼ ਕਰਵਾ ਦਿੱਤਾ ਹੈ ।ਜਾਣਕਾਰੀ ਅਨੁਸਾਰ ਰਾਜਸਥਾਨ ਦਾ ਇੱਕ ਪਰਿਵਾਰ ਆਪਣੇ ਪੁੱਤ ਅੰਕਿਤ ਨੂੰ ਵਿਆਹ ਕੇ ਬਨਾਰਸ ਰੇਲਵੇ ਸਟੇਸ਼ਨ ਤੋਂ ਜੈਪੁਰ ਆ ਰਿਹਾ ਸੀ ਪਰ ਰਸਤੇ 'ਚ ਲਾੜੀ ਨੇ ਪਰਿਵਾਰ ਨੂੰ ਜ਼ਹਿਰੀਲੀ ਚੀਜ ਖੁਆ ਕੇ ਬੇਹੋਸ਼ ਕਰ ਦਿੱਤਾ । ਜਦੋ ਹੋਸ਼ ਆਇਆ ਤਾਂ ਦੇਖਿਆ ਲਾੜੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।