ਦੋਸਤ ਦੀ ਪਤਨੀ ਤੇ ਨਜ਼ਰ ਰੱਖਣ ‘ਤੇ ਉਤਾਰਿਆਂ ਮੌਤ ਦੇ ਘਟਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਤੋਂ ਇਕ ਮਾਮਲਾ ਸਾਮਣੇ ਆਇਆ ਹੈ। ਜਿਥੇ ਨੌਜਵਾਨ ਪਰਮਜੀਤ ਕੁਮਾਰ ਦੇ ਕਤਲ ਦੀ ਗੁੱਥੀ ਹੁਣ ਸੁਲਝ ਗਈ ਹੈ। ਇਸ ਕਤਲ ਮਾਮਲੇ 'ਚ ਉਸ ਦੇ 2 ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। sp ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ 2 ਕਰੀਬੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਅਮਨਪ੍ਰੀਤ ਤੇ ਗੋਲੂ ਨਾਮ ਤੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਨਾਂ ਨੂੰ 3 ਦਿਨਾਂ ਦੀ ਰਿਮਾਂਡ ਤੇ ਭੇਜਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਾਚ ਵਿੱਚ ਪਤਾ ਲੱਗਾ ਹੈ ਕਿ ਅਮਨਪ੍ਰੀਤ ਨੇ ਇੰਕਸਾਫ ਕੀਤਾ ਹੈ ਕਿ ਮ੍ਰਿਤਕ ਪਰਮਜੀਤ ਕੁਮਾਰ ਉਸ ਦਾ ਤੇ ਉਸ ਦੇ ਦੋਸਤ ਦਾ ਜਿਗਰੀ ਯਾਰ ਸੀ, ਉਨ੍ਹਾਂ ਨੇ ਦੱਸਿਆ ਕਿ ਅਮਨਪ੍ਰੀਤ ਦਾ 4 ਮਹੀਨੇ ਪਹਿਲਾ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਪਰਮਜੀਤ ਉਸ ਨੂੰ ਕਹਿ ਰਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਉਸ ਦੇ ਘਰ ਲੈ ਕੇ ਆਵੇ ਕਿਉਂਕਿ ਉਹ ਉਸ ਨਾਲ ਸੋਣਾ ਚਾਹੁੰਦਾ ਹੈ। ਪਰਮਜੀਤ ਉਸ ਦੀ ਪਤਨੀ ਬਾਰੇ ਹਮੇਸ਼ਾ ਗਲਤ ਗੱਲਾਂ ਹੀ ਕਰਦਾ ਸੀ, ਜਿਸ ਕਾਰਨ ਦੋਨਾਂ ਨੇ ਮਿਲ ਕੇ ਪਰਮਜੀਤ ਦਾ ਕਤਲ ਕਰ ਦਿੱਤਾ।