ਏਜੰਟ ਤੋਂ ਦੁਖੀ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਉਮਰਪੁਰਾ ਦਾ ਰਹਿਣ ਗੁਰਸੇਵਕ ਸਿੰਘ ਨਾਂ ਦਾ ਨੌਜਵਾਨ, ਜੋ ਕਿ 5 ਮਹੀਨੇ ਪਹਿਲਾਂ ਸਾਊਦੀ ਅਰਬ ਗਿਆ ਸੀ ਪਰ ਕੰਮ ਨਾ ਮਿਲਣ ਕਰਕੇ ਵਾਪਸ ਆ ਗਿਆ। ਜਦੋਂ ਉਸ ਨੇ ਏਜੰਟ ਕੋਲੋਂ ਆਪਣੇ ਦਿੱਤੇ ਪੈਸੇ ਵਾਪਸ ਮੰਗੇ ਤਾਂ ਏਜੰਟ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਏਜੰਟ ਵੱਲੋਂ ਉਲਟਾ ਸਾਡੇ ਬੱਚਿਆਂ 'ਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਦਾ ਪਰਚਾ ਦਰਜ ਕਰਵਾ ਦਿੱਤਾ, ਜਿਸ ਕਰਕੇ ਉਨ੍ਹਾਂ ਦਾ ਇਕ ਲੜਕਾ ਜੇਲ੍ਹ 'ਚ ਹੈ।

ਏਜੰਟ ਦੀ ਇਸ ਧੱਕੇਸ਼ਾਹੀ 'ਤੇ ਆਪਣੇ 'ਤੇ ਹੋਏ ਰੇਪ ਦੇ ਝੂਠੇ ਪਰਚੇ ਦੀ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਇਕ ਨੌਜਵਾਨ ਨੇ ਜ਼ਹਿਰ ਨਿਗਲ ਲਿਆ, ਜੋ ਆਪਣੇ ਪਿੱਛੇ ਇਕ ਛੋਟੀ ਬੱਚੀ 'ਤੇ ਘਰਵਾਲੀ ਛੱਡ ਗਿਆ, ਨਾਲ ਹੀ ਇਕ ਵੀਡੀਓ ਵੀ ਬਣਾ ਲਈ, ਜਿਸ ਵਿੱਚ ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਏਜੰਟ ਵਿਲਸਨ ਕਰਕੇ ਹੀ ਉਹ ਖੁਦਕੁਸ਼ੀ ਕਰ ਰਿਹਾ ਹੈ, ਪਰਿਵਾਰਕ ਮੈਂਬਰਾਂ ਤੇ ਇਲਾਕੇ ਦੇ ਲੋਕਾਂ ਨੇ ਮ੍ਰਿਤਕ ਦੇਹ ਨੂੰ ਗਾਂਧੀ ਚੌਕ 'ਚ ਰੱਖ ਕੇ ਪੁਲਿਸ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।