ਏਅਰ ਕੈਨੇਡਾ ਨੇ ਆਪਣੇ ਸਮਰ ਸ਼ਡਿਊਲ ਤਹਿਤ ਅਮਰੀਕਾ ਲਈ ਐਲਾਨੇ ਦਰਜਨਾਂ ਰੂਟ

by vikramsehajpal

ਮਾਂਟਰੀਅਲ (ਦੇਵ ਇੰਦਰਜੀਤ)- ਫੈਡਰਲ ਸਰਕਾਰ ਵੱਲੋਂ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਏਅਰ ਕੈਨੇਡਾ ਵੱਲੋਂ ਆਪਣੇ ਸਮਰ ਸ਼ਡਿਊਲ ਲਈ ਅਮਰੀਕਾ ਵਾਸਤੇ ਦਰਜਨਾਂ ਰੂਟ ਜੋੜੇ ਜਾ ਰਹੇ ਹਨ।

ਏਅਰਲਾਈਨ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ 34 ਥਾਂਵਾਂ ਲਈ 55 ਰੂਟਾਂ ਉੱਤੇ ਏਅਰ ਕੈਨੇਡਾ ਦੀਆਂ 220 ਉਡਾਨਾਂ ਰੋਜ਼ਾਨਾ ਭਰੀਆਂ ਜਾਣਗੀਆਂ।ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕਾ ਦੇ ਨਾਗਰਿਕ ਤੇ ਪਰਮਾਨੈਂਟ ਰੈਜ਼ੀਡੈਂਟਸ 9 ਅਗਸਤ ਤੋਂ ਹੋਟਲ ਵਿੱਚ ਕੁਆਰਨਟੀਨ ਹੋਏ ਬਿਨਾਂ ਕੈਨੇਡਾ ਦਾਖਲ ਹੋ ਸਕਣਗੇ। ਟੋਰਾਂਟੋ, ਮਾਂਟਰੀਅਲ, ਵੈਨਕੂਵਰ ਤੇ ਕੈਲਗਰੀ ਤੋਂ ਵਾਧੂ ਉਡਾਨਾਂ ਭਰੀਆਂ ਜਾਣਗੀਆਂ।
ਏਅਰਲਾਈਨ ਦਾ ਕਹਿਣਾ ਹੈ ਕਿ 2 ਘੰਟਿਆਂ ਤੋਂ ਲੰਮੇਂ ਸਫਰ ਲਈ ਉਨ੍ਹਾਂ ਦੀਆਂ ਟਰਾਂਸ-ਬਾਰਡਰ ਉਡਾਨਾਂ ਉੱਤੇ ਖਾਣਾ ਆਦਿ ਵੀ ਪਰੋਸਿਆ ਜਾਵੇਗਾ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਮਹਾਂਮਾਰੀ ਕਾਰਨ ਹੋਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਤਬਦੀਲੀਆਂ ਕਰਕੇ ਉਨ੍ਹਾਂ ਦੇ ਸ਼ਡਿਊਲ ਵਿੱਚ ਕਿਸੇ ਵੀ ਵੇਲੇ ਤਬਦੀਲੀ ਹੋ ਸਕਦੀ ਹੈ।

More News

NRI Post
..
NRI Post
..
NRI Post
..