ਏਅਰ ਕੈਨੇਡਾ ਦੇ ਕ੍ਰਿਊ ਦੀ ਅਣਗਹਿਲੀ – ਔਰਤ ਨੂੰ ਫਲਾਈਟ ਵਿੱਚ ਸੁੱਤੇ ਛੱਡ ਕੇ ਚਲੇ ਗਏ

by mediateam

ਟੋਰਾਂਟੋ , 24 ਜੂਨ ( NRI MEDIA )

ਏਅਰ ਕੈਨੇਡਾ ਦੀ ਇਕ ਫਲਾਇਟ ਦਾ ਕਰੂ ਇਕ ਔਰਤ ਨੂੰ ਫਲਾਇਟ ਵਿਚ ਹੀ ਸੁੱਤੀ ਛੱਡ ਕੇ ਚਲ ਗਿਆ , ਇਹ ਘਟਨਾ ਉਦੋਂ ਵਾਪਰੀ ਜਦ ਮਹਿਲਾ ਟੀਫ਼ਾਨੀ ਅਡੈਮਸ ਕਿਊਬੇਕ ਤੋਂ ਟਾਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤਕ ਦਾ ਸਫ਼ਰ ਕਰ ਰਹੀ ਸੀ ,  ਉਹ ਫਲਾਇਟ ਦੇ ਦੌਰਾਨ ਸੌਂ ਗਈ ਅਤੇ ਜਦ ਉਸਦੀ ਅੱਖ ਖੁਲੀ ਤਾਂ ਉਸਨੇ ਆਪਣੇ ਆਪ ਨੂੰ ਹਨੇਰੇ ਨਾਲ ਭਰੇ ਜਹਾਜ਼ ਦੀ ਸੀਟ ਬੈਲਟ ਨਾਲ ਬੱਜੀ ਪਾਇਆ , ਇਸ ਘਟਨਾ ਤੋਂ ਮਹਿਲਾ ਵਧੇਰੇ ਡਰ ਗਈ ਸੀ ,  ਉਸਨੇ ਕਿਸੇ ਨੂੰ ਫੋਨ ਰਾਹੀਂ ਸੰਪਰਕ ਕਰਨਾ ਚਾਹਿਆ ਪਰ ਫੋਨ ਦੀ ਬੈਟਰੀ ਖਤਮ ਹੋ ਜਾਣ ਕਾਰਨ ਅਜਿਹਾ ਨਾ ਕਰ ਸਕੀ ,  ਉਸਨੇ ਫੋਨ ਨੂੰ ਚਾਰਜ ਤੇ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਫਲਾਇਟ ਦੇ ਏਅਰਪੋਰਟ' ਤੇ ਪੁੱਜਣ ਮਗਰੋਂ ਉਸਦੀ ਪਾਵਰ ਬੰਦ ਕਰ ਦਿਤੀ ਗਈ ਸੀ , ਘਬਰਾਈ ਹੋਈ ਟੀਫ਼ਾਨੀ ਨੂੰ ਅਚਾਨਕ ਇਕ ਫਲੈਸ਼ ਲੱਬੀ ਜਿਸ ਨਾਲ ਉਸਨੇ ਖਿੜਕੀ ਵੱਲ ਨੂੰ ਰੋਸ਼ਨੀ ਕੀਤੀ , ਉਸ ਰੋਸ਼ਨੀ ਨਾਲ ਉਥੇ ਲਾਗੇ ਹੀ ਕੰਮ ਕਰਦੇ ਇਕ ਕਰਮਚਾਰੀ ਦਾ ਧਿਆਨ ਪਿਆ ਅਤੇ ਉਸਨੇ ਉਸਦੀ ਬਾਹਰ ਨਿਕਲਣ ਵਿੱਚ ਮਦਦ ਕੀਤੀ |


ਜਿਸ ਦਰਵਾਜੇ ਨੂੰ ਟੀਫ਼ਾਨੀ ਖੋਲਣ ਦਾ ਜਤਨ ਕਰ ਰਹੀ ਸੀ ਉਹ ਖੁਲ ਤੇ ਗਇਆ ਸੀ ਪਰ ਉਸਦੀ ਉਚਾਈ ਤਕਰੀਬਨ 40 ਫੁਟ ਸੀ ,ਉਸਨੂੰ ਆਸ ਪਾਸ ਬਹੁਤ ਲੱਬਣ ਤੇ ਵੀ ਕੋਈ ਰੱਸੀ ਵਗੈਰਾ ਨਹੀਂ ਮਿਲੀ , ਇਸਤੋਂ ਬਾਅਦ ਕਰਮਚਾਰੀ ਨੇ ਏਅਰਪੋਰਟ ਤੇ ਵਰਤੀ ਜਾਣ ਵਾਲੀ ਟਰੱਕ ਪੋੜੀ ਦਾ ਇਸਤੇਮਾਲ ਕਰਕੇ ਮਹਿਲਾ ਨੂੰ ਬਾਹਰ ਕੱਢਿਆ , ਏਅਰ ਕੈਨੇਡਾ ਨੇ ਔਰਤ ਨੂੰ ਘਰ ਤਕ ਛੱਡਣ ਦਾ ਆਫ਼ਰ ਦਿਤਾ ਅਤੇ ਉਸਤੋਂ ਮਾਫੀ ਮੰਗੀ , ਇਹ ਸਾਰੀ ਘਟਨਾ ਤੋਂ ਬਾਅਦ ਏਅਰ ਕੈਨੇਡਾ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। 

ਟੀਫ਼ਾਨੀ ਦਾ ਕਹਿਣਾ ਹੈ ਕਿ ਜਦ ਫਲਾਇਟ ਕਰੂ ਨੂੰ ਸੀਟ ਜਰਾ ਜਿਹੀ ਪਿੱਛੇ ਹੋਣ ਦਾ ਜਾਂ ਫਿਰ ਟਰੇ ਡਿੱਗਣ ਦਾ ਵੀ ਪਤਾ ਲਗ ਜਾਂਦਾ ਹੈ ਪਰ ਉਸਦੇ ਸੁੱਤੇ ਰਹਿਣ ਦਾ ਕਿਊ ਨਹੀਂ ਲੱਗਾ , ਉਹ ਹੈਰਾਨ ਹੈ ਕਿ ਕਰੂ ਮੈਂਬਰਾਂ ਨੇ ਉਸਨੂੰ ਇਸ ਤਰਾਂ ਕਿਵੇਂ  ਫਲਾਇਟ ਵਿਚ ਇੱਕਲੀ ਨੂੰ ਹੀ ਸੁਤਾ ਛੱਡ ਦਿਤਾ , ਟੀਫ਼ਾਨੀ ਕਹਿੰਦੀ ਹੈ ਕਿ ਹੁਣ ਵੀ ਜਦੋ ਉਹ ਸੌਣ ਲਗਦੀ ਹੈ ਤਾਂ ਉਸਨੂੰ ਉਹ ਹਾਦਸਾ ਯਾਦ ਆ ਜਾਂਦਾ ਹੈ ਤੇ ਉਹ ਡਰ ਜਾਂਦੀ ਹੈ ਅਤੇ ਉਸਦੀ ਨੀਂਦ ਉੱਡ ਜਾਂਦੀ ਹੈ |

More News

NRI Post
..
NRI Post
..
NRI Post
..