ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਹਵਾਈ ਯਾਤਰਾ ਸ਼ੁਰੂ…!

by vikramsehajpal

ਸਿਡਨੀ (ਦੇਵ ਇੰਦਰਜੀਤ) : ਕੋਰੋਨਾ ਮਹਾਮਾਰੀ ਕਾਰਨ ਬੀਤੇ ਇਕ ਸਾਲ ਤੋਂ ਦੋਹਾਂ ਦੇਸ਼ਾਂ ਵਿਚ ਹਵਾਈ ਯਾਤਰਾ ਬੰਦ ਹੈ।ਮੌਰੀਸਨ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸ਼ਹਿਰ-ਰਾਜ ਦੀ ਅਧਿਕਾਰਤ ਯਾਤਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ। ਉਹ ਜੀ -7 ਸਿਖਰ ਸੰਮੇਲਨ ਲਈ ਬ੍ਰਿਟੇਨ ਜਾਂਦੇ ਹੋਏ ਸਿੰਗਾਪੁਰ ਵਿਚ ਰੁਕੇ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਿੰਗਾਪੁਰ ਸਰਕਾਰ ਅਤੇ ਪ੍ਰਸ਼ਾਸਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇੱਥੇ ਕੋਰੋਨਾ ਬੀਮਾਰੀ ਨਾਲ ਬਹੁਤ ਹੀ ਵਧੀਆ ਤਰੀਕਿਆਂ ਅਤੇ ਪੂਰੀ ਤਕਨੀਕ ਨਾਲ ਨਜਿੱਠਿਆ ਗਿਆ ਹੈ। ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਇੱਕ ਹਫ਼ਤੇ ਦੌਰਾਨ ਸਿੰਗਾਪੁਰ ਵਿਚ ਸਿਰਫ 4 ਮਰੀਜ਼ ਹੀ ਕੋਰੋਨਾ ਤੋਂ ਪੀੜਤ ਪਾਏ ਗਏ ਅਤੇ ਇੱਥੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੀ ਬਹੁਤ ਵਧੀਆ ਤਰੀਕਿਆਂ ਅਤੇ ਵਿਉਂਤਬੰਦੀ ਨਾਲ ਲਗਾਈ ਜਾ ਰਹੀ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਦੇਸ਼ ਤੋਂ ਰਵਾਨਾ ਹੋ ਚੁੱਕੇ ਹਨ।ਬੀਤੇ ਕੱਲ੍ਹ ਮਤਲਬ ਵੀਰਵਾਰ ਨੂੰ ਉਹ ਰਸਤੇ ਵਿਚ ਸਿੰਗਾਪੁਰ ਰੁਕੇ। ਇਸ ਦੌਰਾਨ ਮੌਰੀਸਨ ਨੇ ਉਥੋਂ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਇਹ ਸਹਿਮਤੀ ਹੋਈ ਕਿ ਸਭ ਤੋਂ ਪਹਿਲਾਂ ਸਿੰਗਾਪੁਰ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਲਈ ਟ੍ਰੈਵਲ ਬਬਲ ਦੀ ਸ਼ੁਰੂਆਤ ਲਈ ਏਜੰਡਾ ਤਿਆਰ ਕੀਤਾ ਜਾਵੇ। ਇਸ ਲਈ ਵੈਕਸੀਨ ਸਰਟੀਫਿਕੇਟਾਂ ਨੂੰ ਹੀ ਮੁੱਖ ਤੌਰ 'ਤੇ ਯਾਤਰਾ ਦੀ ਸ਼ਰਤ ਬਣਾਇਆ ਜਾਵੇ ਤਾਂ ਇਹ ਦੋਹਾਂ ਦੇਸ਼ਾਂ ਲਈ ਹੀ ਬਿਹਤਰੀ ਦਾ ਕੰਮ ਹੋਵੇਗਾ।