Airtel Wi-Fi Calling ਨੂੰ 10 ਲੱਖ ਯੂਜ਼ਰਜ਼ ਕਰ ਰਹੇ ਇਸਤੇਮਾਲ, 100 ਤੋਂ ਜ਼ਿਆਦਾ ਸਮਾਰਟਫੋਨਸ ਨੂੰ ਮਿਲਿਆ ਸਪੋਰਟ

by

ਨਵੀਂ ਦਿੱਲੀ: ਟੈਲੀਕਾਮ ਕੰਪਨੀ Airtel ਨੇ ਕੁਝ ਹੀ ਸਮੇਂ ਪਹਿਲਾਂ Wi-Fi Calling ਸਰਵਿਸ ਸ਼ੁਰੂ ਕੀਤੀ ਸੀ। ਇਸ ਸਰਵਿਸ ਨੂੰ 1 ਮਿਲਿਅਨ ਤੋਂ ਜ਼ਿਆਦਾ ਯੂਜ਼ਰਸ ਇਸਤੇਮਾਲ ਕਰ ਰਹੇ ਹਨ। ਇਸ ਗੱਲ਼ ਦੀ ਜਾਣਕਾਰੀ ਖੁਦ ਕੰਪਨੀ ਨੇ ਦਿੱਤੀ ਹੈ। ਕੰਪਨੀ ਨੇ ਇਕ ਪ੍ਰੈੱਸ ਸਟੇਟਮੈਂਟ ਜਾਰੀ ਕਰ ਕਿਹਾ ਹੈ ਕਿ ਉਸ ਦੀ Wifi Calling ਸਰਵਿਸ ਦੁਨੀਆਭਰ 'ਚ ਉਪਲਬੱਧ ਹੈ ਤੇ ਇਹ ਹੁਣ 100 ਤੋਂ ਜ਼ਿਆਦਾ ਸਮਰਾਟਫੋਨ ਨੂੰ ਸੁਪੋਰਟ ਵੀ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ Jio Wifi Calling ਸਰਵਿਸ ਨੂੰ ਵੀ ਦੇਸ਼ ਭਰ 'ਚ ਉਪਲਬੱਧ ਕਰਾ ਦਿੱਤਾ ਗਿਆ ਹੈ ਤੇ ਇਹ 150 ਸਮਾਰਟਫੋਨਸ ਨੂੰ ਸਪੋਰਟ ਕਰਦੀ ਹੈ।

Airtel Wi-Fi Calling ਸਰਵਿਸ ਕਿਸੇ ਵੀ ਬ੍ਰਾਂਡਬੈਂਡ ਨੈੱਟਵਰਕ 'ਤੇ ਕਰੇਗੀ ਕੰਮ: ਕੰਪਨੀ ਨੇ ਆਪਣੇ ਪ੍ਰੈੱਸ ਕਾਨਫਰੰਸ ਸਟੇਟਮੈਂਟ 'ਚ ਕਿਹਾ ਹੈ ਕਿ ਇਸ ਸਰਵਿਸ ਨੂੰ ਕਰੀਬ 10 ਲੱਖ ਯੂਜ਼ਰਜ਼ ਇਸਤੇਮਾਲ ਕਰ ਰਹੇ ਹਨ। ਇਹ ਯੂਜ਼ਰਜ਼ ਦਾ ਅੰਕੜਾ ਲਾਂਚ ਦੇ ਤਿੰਨ ਹਫ਼ਤੇ ਤੋਂ ਕੰਮ ਦਾ ਹੈ। ਇਸ ਸਰਵਿਸ ਸਭ ਤੋਂ ਪਹਿਲਾਂ ਕੰਪਨੀ ਨੇ ਚਾਰ ਸਰਕਲਸ 'ਚ ਲਾਂਚ ਕੀਤੀ ਸੀ। ਇਸ ਤੋਂ ਬਾਅਦ ਪੂਰੇ ਦੇਸ਼ 'ਚ ਉਪਲਬੱਧ ਕਰਾ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਤੁਸੀਂ Airtel ਦੀ ਸਰਵਿਸ ਨੂੰ ਕਿਸੇ ਵੀ ਬ੍ਰਾਂਡਬੈਂਡ ਆਪਰੇਟਰ ਦੇ ਵਾਈ-ਫਾਈ ਕਨੈਕਸ਼ਨ ਨਾਲ ਇਸਤੇਮਾਲ ਕਰ ਸਕਦੇ ਹਨ। ਸਰਵਿਸ ਨੂੰ ਜਦੋਂ ਸਭ ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ ਉਦੋਂ Airtel Wi-Fi Calling ਸਿਰਫ Airtel ਬ੍ਰਾਂਡਬੈਂਡ ਸਰਵਿਸ 'ਤੇ ਹੀ ਇਸਤੇਮਾਲ ਕੀਤਾ ਜਾ ਸਕਦਾ ਸੀ ਪਰ ਇਸ ਨੂੰ ਕਿਸੇ ਵੀ ਵਾਈ-ਫਾਈ ਨੈੱਟਵਰਕ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।