ਭਾਰਤੀ ਮੂਲ ਦੇ ਅਜੈ ਛਿੱਬਰ ਦੇ ਕਤਲ ਦਾ ਮਾਮਲਾ, ਬਰੈਂਪਟਨ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

by jaskamal

ਨਿਊਜ਼ ਡੈਸਕ : ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਚੂਰਾਮਨ ਰਾਮਗੜੂ (ਉਮਰ 48 ਸਾਲ) ਨੂੰ ਭਾਰਤੀ ਮੂਲ ਦੇ ਅਜੈ ਛਿੱਬਰ ਦਾ ਸ਼ਰਾਬ ਦੇ ਨਸ਼ੇ 'ਚ ਕਤਲ ਕਰਨ ਦੇ ਦੋਸ਼ 'ਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 5 ਜੁਲਾਈ 2019 ਦਾ ਹੈ, ਜਦੋਂ ਪੁਲਸ ਨੂੰ ਬਰੈਂਪਟਨ ਦੇ ਐਡਵਾਂਸ ਬੁਲੇਵਾਰਡ ਅਤੇ ਡਿਕਸੀ ਰੋਡ ਦੇ ਖੇਤਰ 'ਚ ਕਿਸੇ ਨੇ ਕਾਲ ਕਰਕੇ ਜਾਂਚ ਕਰਨ ਲਈ ਬੁਲਾਇਆ ਸੀ। ਪੁਲਸ ਅਧਿਕਾਰੀ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ 54 ਸਾਲਾ ਭਾਰਤੀ ਮੂਲ ਦੇ ਅਜੈ ਛਿੱਬਰ ਨੂੰ ਮ੍ਰਿਤਕ ਪਾਇਆ ਸੀ। ਰਿਪੋਰਟਾਂ ਅਨੁਸਾਰ ਛਿੱਬਰ ਨੂੰ ਜਿਸ ਉਦਯੋਗਿਕ ਯੂਨਿਟ ਦੇ ਅੰਦਰ ਮ੍ਰਿਤਕ ਪਾਇਆ ਗਿਆ ਸੀ, ਉਹ ਉਸ ਨੇ 48 ਸਾਲਾ ਬਰੈਂਪਟਨ ਨਿਵਾਸੀ ਚੂਰਾਮਨ ਰਾਮਗੜੂ ਨਾਲ ਸਾਂਝੀ ਕੀਤੀ ਹੋਈਆ ਸੀ।

ਚੂਰਾਮਨ ਰਾਮਗੜੂ ਦੀ ਸਾਬਕਾ ਪਤਨੀ ਨੇ ਦੱਸਿਆ ਸੀ ਕਿ ਚੂਰਾਮਨ ਰਾਮਗੜੂ ਨੇ ਉਸ ਅੱਗੇ ਇੰਕਸ਼ਾਫ ਕੀਤਾ ਸੀ ਕਿ ਉਸ ਦਾ ਅਜੈ ਛਿੱਬਰ ਨਾਲ ਵਿਵਾਦ ਹੋਇਆ ਸੀ, ਕਿਉਂਕਿ ਅਜੈ ਛਿੱਬਰ ਨੇ ਉਸ ਦਾ ਸਮਾਨ ਮੋੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਆਪਸ 'ਚ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਚੂਰਾਮਨ ਰਾਮਗੜ੍ਹ ਕੋਲੋਂ ਅਜੈ ਛਿੱਬਰ ਦਾ ਕਤਲ ਹੋਇਆ ਸੀ।