ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ ਅਕਾਲੀ-ਬਸਪਾ ਦਾ ਪਵਿੱਤਰ ਗੱਠਜੋੜ : ਪ੍ਰਕਾਸ਼ ਸਿੰਘ ਬਾਦਲ

ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ ਅਕਾਲੀ-ਬਸਪਾ ਦਾ ਪਵਿੱਤਰ ਗੱਠਜੋੜ : ਪ੍ਰਕਾਸ਼ ਸਿੰਘ ਬਾਦਲ

ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ‘ਚ ਅਗਲੀ ਸਰਕਾਰ ਬਣਾਉਣ ਲਈ ਅਕਾਲੀਆਂ ਦੀ ਵਾਪਸੀ ਹੋਵੇਗੀ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘ਅਕਾਲੀ ਦਲ-ਬਸਪਾ ਇਕ ਪਵਿੱਤਰ ਗਠਜੋੜ ਹੈ, ਜੋ ਸੂਬੇ ਦੀ ਸਿਆਸਤ ਨੂੰ ਬਦਲ ਦੇਵੇਗਾ।

ਸੀਨੀਅਰ ਬਾਦਲ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਹਿਲ ਵਿਖੇ ਅਕਾਲੀ ਦਲ ਦੇ ਸ਼ਤਾਬਦੀ ਸਮਾਗਮਾਂ ਦੌਰਾਨ ਪੰਜ ਸਾਲਾਂ ਬਾਅਦ ਜਨਤਕ ਤੌਰ ‘ਤੇ ਹਾਜ਼ਰੀ ਭਰੀ। 95 ਸਾਲਾ ਬਜ਼ੁਰਗ ਆਗੂ ਨੇ ਕਿਹਾ ਕਿ ਬਸਪਾ ਦਾ ਸਾਰੇ ਵਿਧਾਨ ਸਭਾ ਹਲਕਿਆਂ ‘ਚ ਲੋਕ ਪ੍ਰੀਅਤਾ ਹੈ। ਇਸ ਲਈ ਅਕਾਲੀ ਦਲ ਨਾਲ ਇਸ ਦਾ ਗੱਠਜੋੜ ਅਗਲੀ ਸਰਕਾਰ ਬਣਾਉਣ ‘ਚ ਮਦਦ ਕਰੇਗਾ।