ਮੁੰਬਈ , 21 ਫਰਵਰੀ ( NRI MEDIA )
ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਇਕ ਵਾਰ ਫਿਰ ਆਪਣੇ ਦੇਸ਼ ਭਗਤੀ ਦੇ ਰੰਗ ਵਿੱਚ ਦਿਖਾਈ ਦੇਣ ਵਾਲੇ ਹਨ ਇਹ ਵਾਰ ਉਹ ਸਿੱਖ ਸਰੂਪ ਦੇ ਵਿੱਚ ਸ਼ਾਨਦਾਰ ਤਰੀਕੇ ਨਾਲ ਸਾਰਾਗੜ੍ਹੀ ਦਾ ਯੁੱਧ ਕਰਦੇ ਨਜ਼ਰ ਆਉਣਗੇ ਕਿਉਂਕਿ ਉਨ੍ਹਾਂ ਦੀ ਨਵੀਂ ਫ਼ਿਲਮ ਆ ਰਹੀ ਹੈ ਜਿਸ ਦਾ ਨਾਮ ਹੈ ਕੇਸਰੀ , ਇਸ ਫਿਲਮ ਵਿੱਚ ਉਨ੍ਹਾਂ ਨੂੰ ਇੱਕ ਸਿੱਖ ਜਰਨੈਲ ਦੇ ਰੂਪ ਵਿੱਚ ਦਿਖਾਇਆ ਗਿਆ ਹੈ , ਕੇਸਰੀ ਦਾ ਟ੍ਰੇਲਰ ਨੂੰ ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਿਲੀਜ਼ ਕਰ ਦਿੱਤਾ ਹੈ , ਫ਼ਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਪ੍ਰਣੀਤੀ ਚੋਪੜਾ ਨਜ਼ਰ ਆਉਣਗੇ |
ਅਕਸ਼ੈ ਕੁਮਾਰ ਦੀ ਨਵੀਂ ਫਿਲਮ ਕੇਸਰੀ ਦੇ ਟਰੇਲਰ ਵਿੱਚ ਉਨ੍ਹਾਂ ਦੀ ਦੇਸ਼ ਭਗਤੀ ਦਾ ਜਜ਼ਬਾ ਸਾਫ ਦਿਖ ਰਿਹਾ ਹੈ, ਇਹ ਫ਼ਿਲਮ 21 ਸਿੱਖ ਜਵਾਨਾਂ ਅਤੇ ਇੱਕ ਹਜ਼ਾਰ ਅਫ਼ਗਾਨੀ ਲੜਾਕਿਆਂ ਦੇ ਵਿਚਕਾਰ ਹੋਏ ਸਾਰਾਗੜ੍ਹੀ ਯੁੱਧ ਦੀ ਕਹਾਣੀ ਹੈ ਜਿਸ ਵਿੱਚ ਸਿੱਖ ਜਵਾਨਾਂ ਦਾ ਜੋਸ਼ ਅਤੇ ਜਨੂੰਨ ਦੇਖਣ ਲਾਇਕ ਸੀ , ਇਸ ਜੋਸ਼ ਨੂੰ ਹੁਣ ਸਿਨੇਮਾ ਦੇ ਪਰਦੇ ਤੇ ਉਤਾਰਿਆ ਗਿਆ ਹੈ |
ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਕੁਝ ਮਿੰਟਾਂ ਵਿੱਚ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਿਹਾ ਹੈ , ਅਕਸ਼ੇ ਦੀ ਫ਼ਿਲਮ ਕੇਸਰੀ 2019 ਵਿੱਚ ਹੋਲੀ ਦੇ ਮੌਕੇ ਤੇ ਉਨ੍ਹਾਂ ਦੇ ਫੈਂਸ ਨੂੰ ਦੇਖਣ ਨੂੰ ਮਿਲੇਗੀ , ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਰਜਨੀਕਾਂਤ ਦੀ ਫਿਲਮ ਰੋਬਰਟ ਟੂ ਪੁਆਇੰਟ ਜ਼ੀਰੋ ਵਿੱਚ ਕੰਮ ਕੀਤਾ ਸੀ ਜੋ ਕਿ ਆਲ ਟਾਈਮ ਬਲਾਕਬਸਟਰ ਫਿਲਮ ਸੀ , ਹੁਣ ਅਕਸ਼ੈ ਕੁਮਾਰ ਲੈ ਕੇ ਆ ਰਹੇ ਹਨ ਨਵੀਂ ਬਾਲੀਵੁੱਡ ਫਿਲਮ ਜਿਸ ਦਾ ਨਾਮ ਕੇਸਰੀ ਹੋਵੇਗਾ |



