ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਲਕਸ਼ਮੀ ਬੰਬ’ ਦਾ ਪੋਸਟਰ ਰਿਲੀਜ

by mediateam

ਨਵੀਂ ਦਿੱਲੀ ,19 ਮਈ , ਰਣਜੀਤ ਕੌਰ ( NRI MEDIA )

ਅਭਿਨੇਤਾ ਅਕਸ਼ੈ ਕੁਮਾਰ ਜਲਦੀ ਹੀ ਬੰਬ ਸੁੱਟਣ ਲਈ ਤਿਆਰ ਹਨ , ਅਕਸ਼ੈ ਨੇ ਹੁਣ ਆਪਣੀ ਆਉਣ ਵਾਲੀ ਫਿਲਮ "ਲਕਸ਼ਮੀ ਬੰਬ" ਦੀ ਰਿਲੀਜ਼ਿੰਗ ਡੇਟ ਅਤੇ ਪੋਸਟਰ ਟਵਿੱਟਰ ਤੇ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ , ਇਸ ਫਿਲਮ ਵਿਚ "ਐਮ. ਐੱਸ. ਧੋਨੀ 'ਦ ਅਨਟੋਲਡ ਸਟੋਰੀ" ਫ਼ੇਮ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ ,ਪੋਸਟਰ ਵਿਚ ਅਕਸ਼ੈ ਆਪਣੀਆਂ ਅੱਖਾਂ ਵਿਚ ਸੂਰਮਾ ਪਾ ਰਹੇ ਹਨ ਤੇ ਕਿਸੇ ਵੱਲ ਘੂਰ ਰਹੇ ਹਨ ਜੋ ਕਿ ਕਿਸੇ ਵਖਰੀ ਅਤੇ ਨਵੀਂ ਕਹਾਣੀ ਵੱਲ ਇਸ਼ਾਰਾ ਕਰ ਰਿਹਾ ਹੈ।


ਅ ਕੇਪ ਆਫ ਗੂਫ ਫਿਲਮਜ਼ ,ਸ਼ਬੀਨਾ ਏਂਟਰਟੇਂਨਮੈਂਟ ਅਤੇ ਤੁਸ਼ਾਰ ਏਂਟਰਟੇਨਮੈਂਟ ਹਾਊਸ ਨਾਲ ਮਿਲ ਕੇ ਪ੍ਰੋਡਿਊਸ ਕਰਨਗੇ , ਅਕਸ਼ੈ ਕੁਮਾਰ ਅਤੇ ਕਿਆਰਾ ਅਡਵਾਨੀ ਦੀ ਇਸ ਫਿਲਮ ਤੋਂ ਨਿਰਦੇਸ਼ਕ ਰਾਘਵ ਲਾਰੈਂਸ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ , ਲੌਰੈਂਸ ਨੇ ਆਪਣੇ ਟਵਿੱਟਰ ਹੈਂਡਲ ਬਾਰੇ ਇਕ ਨੋਟ ਲਿਖਦੇ ਹੋਏ ਕਿਹਾ ਕਿ ਫਿਲਮ ਛੱਡਣ ਦਾ ਕਾਰਨ ਦੱਸਿਆ ਹੈ , ਉਨ੍ਹਾਂ ਨੇ ਲਿਖਿਆ ਕਿ "ਪੈਸਾ ਜਾਂ ਪ੍ਰਸਿੱਧੀ ਸਵੈ-ਮਾਣ ਨਾਲੋਂ ਜ਼ਿਆਦਾ ਅਹਿਮ ਹੈ , ਇਸੇ ਕਰਕੇ ਮੈਂ ਇਸ ਪ੍ਰੋਜੈਕਟ ਤੋਂ ਅਲੱਗ ਹੋਣ ਦਾ ਫ਼ੈਸਲਾ ਕੀਤਾ ਹੈ , ਰਾਘਵ ਦਾ ਫੈਸਲਾ ਫਿਲਮ ਦੇ ਪੋਸਟਰ ਲਾਂਚ ਹੋਣ ਦੇ ਕਾਰਨ ਲਿਆ ਗਿਆ ਹੈ |

ਇਹ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ ਸੀ ਇਹ ਕਿਹਾ ਜਾ ਰਿਹਾ ਹੈ ਕਿ ਰਾਘਵ ਲਾਰੈਂਸ ਪੋਸਟਰ ਡਿਜ਼ਾਇਨ ਤੋਂ ਖੁਸ਼ ਨਹੀਂ ਸਨ , ਲਕਸ਼ਮੀ ਬੰਬ 5 ਜੂਨ, 2020 ਨੂੰ ਰਿਲੀਜ ਕੀਤੀ ਜਾਵੇਗੀ , ਇਸ ਫ਼ਿਲਮ ਵਿਚ ਅਮਿਤਾਭ ਬੱਚਨ, ਤੁਸ਼ਾਰ ਕਪੂਰ ਅਤੇ ਆਰ. ਮਾਧਵਨ ਵੀ ਨਜ਼ਰ ਆਉਣਗੇ |