ਐਲਨ ਮਸਕ ਦੀ ਨੈੱਟਵਰਥ ਜੋ ਬੇਜੋਸ ਤੋਂ 1.5 ਅਰਬ ਡਾਲਰ ਜ਼ਿਆਦਾ

by vikramsehajpal

ਨਿਊ ਯੌਰਕ (ਦੇਵ ਇੰਦਰਜੀਤ) - ਟੈਸਲਾ ਇੰਕ ਅਤੇ ਸਪੇਸ ਐਕਸ ਦੇ ਸੀ.ਈ.ਓ. ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਬਣ ਗਏ ਹਨ। ਵੀਰਵਾਰ ਨੂੰ ਟੈਸਲਾ ਦੇ ਸ਼ੇਅਰ ’ਚ 4.8 ਫੀਸਦੀ ਦੀ ਉਛਾਣ ਆਇਆ ਅਤੇ ਮਸਕ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਬਣ ਗਏ ਹਨ।

ਬਲੂਮਬਰਗ ਬਲਿਨੀਅਰ ਇੰਡੈਕਸ ਮੁਤਾਬਕ ਮਸਕ ਦੀ ਨੈੱਟਵਰਥ ਵੀਰਵਾਰ ਨੂੰ 188.5 ਅਰਬ ਡਾਲਰ ਪਹੁੰਚ ਗਈ ਜੋ ਬੇਜੋਸ ਤੋਂ 1.5 ਅਰਬ ਡਾਲਰ ਜ਼ਿਆਦਾ ਹੈ। ਬੇਜੋਸ ਅਕਤੂਬਰ 2017 ਤੋਂ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਦੀ ਕੁਰਸੀ ’ਤੇ ਸਨ। ਦੱਖਣੀ ਅਫਰੀਕਾ ’ਚ ਜਨਮੇ ਅਤੇ ਪੇਸ਼ੇ ਵਜੋਂ ਇੰਜੀਨੀਅਰ 49 ਸਾਲ ਦੇ ਮਸਕ ਸਪੇਸਐਕਸ ਦੇ ਵੀ ਸੀ.ਈ.ਓ. ਹਨ। ਕੋਰੋਨਾ ਵਾਇਰਸ ਕਾਰਣ ਇਕਨਾਮਿਕ ਸਲੋਡਾਊਨ ਦੇ ਬਾਵਜੂਦ ਪਿਛਲੇ 12 ਮਹੀਨਿਆਂ ’ਚ ਮਸਕ ਦੀ ਨੈੱਟਵਰਥ 150 ਅਰਬ ਡਾਲਰ ਵਧੀ ਹੈ।

ਇਸ ਦਾ ਕਾਰਣ ਇਹ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੈਸਲਾ ਦੇ ਸ਼ੇਅਰਾਂ ’ਚ ਬੇਮਿਸਾਲ ਤੇਜ਼ੀ ਆਈ ਹੈ। ਲਗਾਤਾਰ ਲਾਭ ਅਤੇ ਵੱਕਾਰੀ ਐੱਸ.ਐਂਡ.ਪੀ. 500 ਇੰਡੈਕਸ ’ਚ ਸ਼ਾਮਲ ਹੋਣ ਨਾਲ ਪਿਛਲੇ ਸਾਲ ਕੰਪਨੀ ਦੇ ਸ਼ੇਅਰਾਂ ’ਚ 743 ਫੀਸਦੀ ਵਾਧਾ ਹੋਇਆ।