ਅਮਰੀਕਾਂ,(ਦੇਵ ਇੰਦਰਜੀਤ) :ਐਂਕੋਰੇਜ ਸ਼ਹਿਰ ਤੋਂ 80 ਕਿਲੋਮੀਟਰ ਪੂਰਬ ’ਚ ਨਾਈਕ ਗਲੇਸ਼ੀਅਰ ਦੇ ਖੇਤਰ ’ਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਇਕ ਯਾਤਰੀ ਗੰਭੀਰ ਜ਼ਖ਼ਮੀ ਹੋ ਗਿਆ।
ਅਥਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਲਗਭਗ ਐਤਵਾਰ 06:00 ਵਜੇ ਅਲਾਸਕਾ ਸਟੇਟ ਟਰੂਪਸ ਨੂੰ ਇਕ ਹੈਲੀਕਾਪਟਰ ਦੇ ਨਾਈਕ ਗਲੇਸ਼ੀਅਰ ਦੇ ਖੇਤਰ ’ਚ ਸੰਭਾਵਿਤ ਹਾਦਸੇ ਬਾਰੇ ਜਾਣਕਾਰੀ ਮਿਲੀ। ਬਚਾਅ ਟੀਮ ਨੇ ਮੌਕੇ ’ਤੇ ਇਕਮਾਤਰ ਜਿੰਦਾ ਵਿਅਕਤੀ ਨੂੰ ਪਾਇਆ ਅਤੇ ਡਾਕਟਰੀ ਦੇਖਭਾਲ ਲਈ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਹੈਲੀਕਾਪਟਰ ’ਚ ਪੰਜ ਹੋਰ ਮ੍ਰਿਤਕ ਪਾਏ ਗਏ।
ਕਿਹਾ ਗਿਅ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।



