ਕੈਲਗਰੀ , 21 ਜੁਲਾਈ ( NRI MEDIA )
ਕੈਲਗਰੀ ਦੇ ਇਕ ਜੱਜ ਨੇ ਬ੍ਰਿਟਿਸ਼ ਕੋਲੰਬੀਆ ਵਲੋਂ ਅਲਬਰਟਾ ਦੇ ਟਰਨ ਆਫ ਦ ਟੈਪਸ ਬਿੱਲ ਨੂੰ ਬਲਾਕ ਕਰਨ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਹੈ , ਕੁਈਨ ਦੇ ਬੇਂਚ ਜਸਟਿਸ ਰਾਬਰਟ ਹਾਲ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੂੰ ਕੋਈ ਹੱਕ ਨਹੀਂ ਕਿ ਉਹ ਅਲਬਰਟਾ ਵਿਧਾਨ ਸਭਾ ਦੁਆਰਾ ਜਾਰੀ ਕੀਤੇ ਕਾਨੂੰਨ ਦੇ ਖਿਲਾਫ ਅਲਬਰਟਾ ਨੂੰ ਉਸਦੇ ਆਪਣੇ ਹੀ ਸੂਬੇ ਦੇ ਕੋਰਟ ਵਿਚ ਘਸੀਟੇ।
ਰੀਲੀਜ਼ ਕੀਤੇ ਗਏ ਇਕ ਨਿਰਣੇ ਦੇ ਵਿਚ ਜਸਟਿਸ ਰਾਬਰਟ ਹਾਲ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਵਿਚ ਝਗੜਾ ਫ਼ੇਡਰਲ ਕੋਰਟ ਵਿਚ ਸੁਲਝਣਾ ਚਾਹੀਦਾ ਹੈ, ਇਹਨਾਂ ਸੂਬਿਆਂ ਦੇ ਵਿਚਕਾਰ ਇਹ ਕਾਨੂੰਨੀ ਲੜਾਈ ਟ੍ਰਾੰਸ-ਮਾਊਂਟੇਨ ਪਾਈਪਲਾਈਨ ਐਕਸਪੇਂਸ਼ਨ ਦੇ ਨਤੀਜਤਨ ਹੋਈ ਹੈ, ਬ੍ਰਿਟਿਸ਼ ਕੋਲੰਬੀਆ ਪਾਇਪਲਾਇਨ ਦੇ ਖਿਲਾਫ ਹੈ , ਉਸਦੀ ਜਵਾਬਦੇਹੀ ਵਿਚ ਅਲਬਰਟਾ ਨੇ ਕਾਨੂੰਨ ਜਾਰੀ ਕੀਤਾ ਜੋ ਕਿ ਤੱਟਾਂ ਤਕ ਤੇਲ ਦੀ ਆਵਾਜਾਈ ਨੂੰ ਰੋਕੇਗਾ।
ਬੀ. ਸੀ. ਨੇ ਅਲਬਰਟਾ ਕੋਰਟ ਨੂੰ ਇਸ ਨਵੇਂ ਕਾਨੂੰਨ ਨੂੰ ਅਸੰਵੈਧਾਨਿਕ ਘੋਸ਼ਿਤ ਕਰਨ ਲਈ ਕਿਹਾ ਅਤੇ ਇਸਦੇ ਨਾਲ ਹੀ ਇਸ ਕਾਨੂੰਨ ਦੇ ਅਮਲ ਨੂੰ ਰੋਕਣ ਲਈ ਹੁਕਮ ਜਾਰੀ ਕਰਨ ਨੂੰ ਕਿਹਾ।



