ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਦੇ ਐਲਬਰਟਾ ਦੀ ਵਲਕਨ ਕਾਊਂਟੀ ਵਿਚ ਇਕ ਔਰਤ ਵੱਲੋਂ ਇਕ ਕੁੱਤੇ ਅਤੇ ਇਕ ਕਤੂਰੇ ਨੂੰ ਡਾਕ ਰਾਹੀਂ ਭੇਜੇ ਜਾਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕਰਕੇ ਉਸ ਵਿਰੁੱਧ ਦੋਸ਼ ਲਗਾਏ ਜਾਣ ਦੀ ਸੂਚਨਾ ਹੈ।
ਵਲਕਨ ਕਾਊਂਟੀ ਇਨਫੋਰਸਮੈਂਟ ਸਰਵਿਸ ਦਾ ਕਹਿਣਾ ਹੈ ਕਿ 7 ਅਤੇ 17 ਮਈ ਨੂੰ 53 ਸਾਲਾ ਜਿਲ ਮਾਰਸ਼ਲ ਨਾਂ ਦੀ ਔਰਤ ਨੇ ਗੱਤੇ ਦੇ ਇਕ ਡੱਬੇ ਵਿਚ ਇਕ ਕੁੱਤੇ ਤੇ ਇਕ ਕਤੂਰੇ ਨੂੰ ਬੰਦ ਕਰਕੇ, ਉਸ ਬਕਸੇ 'ਤੇ ਡਾਕ ਟਿਕਟ ਲਗਾ ਕੇ ਕੈਨੇਡਾ ਪੋਸਟ ਦੇ ਮਾਈਲੋ ਸਥਿਤ ਪੋਸਟ ਆਫਿਸ ਵਿਚ ਛੱਡਿਆ ਸੀ।
ਐਨੀਮਲ ਪ੍ਰੋਟੈਕਸ਼ਨ ਐਕਟ ਤਹਿਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਇਸ ਔਰਤ ਖ਼ਿਲਾਫ਼ ਦੋਸ਼ ਲਗਾਏ ਹਨ ਤੇ ਉਸ ਨੂੰ ਹੁਣ 30 ਜੁਲਾਈ ਨੂੰ ਲੈਥਬਰਿਜ ਕੋਰਟ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।



