ਨਵੇਂ ਸਾਲ ਦੇ ਮੱਦੇਨਜ਼ਰ ਪੰਜਾਬ ‘ਚ ਅਲਰਟ

by vikramsehajpal

ਚੰਡੀਗੜ੍ਹ (ਐਨ.ਆਰ.ਆਈ. ਮੀਡਿਆ) : ਪੰਜਾਬ ਡੀਜੀਪੀ ਦਿਨਕਰ ਗੁਪਤਾ ਨੇ ਨਵੇਂ ਸਾਲ ਦੇ ਮੱਦੇ ਨਜ਼ਰ ਸੂਬੇ 'ਚ ਅਲਰਟ ਜਾਰੀ ਕੀਤਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਜ਼ਿਲ੍ਹਿਆ ਦੇ ਐਸਐਸਪੀ ਨੂੰ ਸੂਬੇ ਭਰ ਦੇ ਸ਼ਹਿਰਾਂ 'ਚ ਨਾਕੇ ਲਗਾ ਕੇ ਸਖ਼ਤੀ ਨਾਲ ਚੈਕਿੰਗ ਕਰਨ ਅਤੇ ਪੇਟ੍ਰੋਲਿੰਗ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਜ਼ਿਕਰੇ ਖ਼ਾਸ ਹੈ ਕਿ ਪੰਜਾਬ ਦੇ ਨਾਲ ਲੱਗਦੇ ਭਾਰਤ-ਪਾਕਿ ਦੇ ਸਰਹੱਦੀ ਇਲਾਕਿਆਂ ਉੱਤੇ ਅੱਤਵਾਦੀਆਂ ਹਮਲੇ ਦੇ ਖ਼ਦਸ਼ੇ ਨੂੰ ਦੇਖਦਿਆਂ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਸਰਦੀਆਂ ਦੌਰਾਨ ਧੁੰਦ ਦੀ ਸ਼ੁਰੂਆਤ ਨੂੰ ਦੇਖਦਿਆਂ ਸਰਹੱਦਾਂ ਉੱਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਸਾਲ 2020 ਵਿੱਚ ਪਾਕਿਸਤਾਨ ਨੇ ਜੰਮੂ-ਕਸ਼ਮੀਰ ਜਾਂ ਪੰਜਾਬ ਵਿੱਚ ਸਰਹੱਦਾਂ ਰਾਹੀਂ ਅੱਤਵਾਦੀਆਂ ਦੇ ਸਮੂਹ ਨੂੰ ਭੇਜਣ ਤੋਂ ਇਲਾਵਾ ਕਈ ਮਾਰਗਾਂ ਉੱਤੇ ਘੁਸਪੈਠ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਬੀਐੱਸਐਫ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਸਮੂਹ ਧੁੰਦ ਦਾ ਫ਼ਾਇਦਾ ਲੈ ਕੇ ਸੂਬੇ ਵਿੱਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ।