ਪੰਜਾਬ , ਹਰਿਆਣਾ ਦੇ ਕਈ ਇਲਾਕਿਆਂ ‘ਚ ਭਾਰੀ ਬਰਸਾਤ ਨੂੰ ਲੈ ਕੇ ਅਲਰਟ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਰਸਾਤ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ । ਦਿੱਲੀ। NCR 'ਚ ਅੱਜ ਸਵੇਰੇ ਹੋਏ ਬਾਰਿਸ਼ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ । ਜਿਸ ਕਰਕੇ ਲੋਕਾਂ ਨੂੰ ਹੁੰਮਸ ਕੇ ਭਰੀ ਗਰਮੀ ਤੋਂ ਰਾਹਤ ਮਿਲੀ ਹੈ । ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ।

ਪੰਜਾਬ, ਹਰਿਆਣਾ ,ਉੱਤਰ ਪ੍ਰਦੇਸ਼, ਆਸਾਮ ,ਨਾਗਾਲੈਂਡ ਸਮੇਤ ਵੱਖ -ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ । ਪੰਜਾਬ 'ਚ ਅੰਮ੍ਰਿਤਸਰ, ਜਲੰਧਰ ,ਮੋਗਾ ,ਮਾਨਸਾ ,ਸ੍ਰੀ ਫਤਿਹਗੜ੍ਹ ਸਾਹਿਬ ਸਮੇਤ ਕਈ ਇਲਾਕਿਆਂ 'ਚ ਕਾਲੇ ਬੱਦਲ ਛਾਏ ਰਹਿਣਗੇ । ਨਾਲ ਹੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਚੰਡੀਗੜ੍ਹ 'ਚ ਬਰਸਾਤ ਨੂੰ ਲੈ ਕੇ ਇੱਕ ਵਾਰ ਫਿਰ ਯੈਲੋ ਅਲਰਟ ਜਾਰੀ ਕੀਤਾ ਗਿਆ । ਅਗਲੇ 3 ਦਿਨ ਤੱਕ ਮੀਂਹ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕੀਤੀ ਗਈ ।