ਟੋਰਾਂਟੋ ਵਿੱਚ ਮੌਸਮ ਹੋਣ ਵਾਲਾ ਹੈ ਬੇਹੱਦ ਠੰਡਾ , ਅਲਰਟ ਜਾਰੀ

by

ਟੋਰਾਂਟੋ , 08 ਫਰਵਰੀ ( NRI MEDIA )

ਟੋਰਾਂਟੋ ਵਿੱਚ ਸ਼ਨੀਵਾਰ ਦੇ ਅਖੀਰ ਵਿੱਚ ਤਾਪਮਾਨ ਤੇਜ਼ੀ ਨਾਲ ਹੇਠਾਂ ਵੱਲ ਆ ਰਿਹਾ ਹੈ, ਸ਼ੁੱਕਰਵਾਰ ਰਾਤ ਨੂੰ ਤਾਪਮਾਨ -10 ਸੈਂਟੀਗ੍ਰੇਡ ਦੇ ਨੇੜੇ ਸੀ ਜਿਸ ਦੇ ਸ਼ਨੀਵਾਰ ਨੂੰ ਹੋਰ ਵੀ ਹੇਠਾਂ ਡਿੱਗਣ ਦੀ ਭਵਿੱਖਬਾਣੀ ਕੀਤੀ ਗਈ ਹੈ ,ਜਨਤਕ ਸਿਹਤ ਅਧਿਕਾਰੀ ਇਸ ਤੋਂ ਬਾਅਦ ਸਾਰੇ ਸ਼ਹਿਰ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਇਕ ਬਹੁਤ ਜ਼ਿਆਦਾ ਠੰਡੇ ਮੌਸਮ ਚੇਤਾਵਨੀ ਦੇ ਰੂਪ ਵਿਚ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਚੇਤਾਵਨੀ ਦੇ ਰਹੇ ਹਨ |


ਟੋਰਾਂਟੋ ਦੇ ਸਿਹਤ ਵਿਭਾਗ ਦੇ ਮੈਡੀਕਲ ਅਫਸਰ ਡਾ. ਆਈਲੀਨ ਡੀ ਵਿਲਾ ਨੇ ਸ਼ੁੱਕਰਵਾਰ ਸਵੇਰੇ ਤੜਕੇ ਇਹ ਚੇਤਾਵਨੀ ਜਾਰੀ ਕਰਦਿਆਂ ਕਿਹਾ, ਸ਼ਾਮ ਨੂੰ ਘੱਟੋ -17 ਡਿਗਰੀ ਸੈਲਸੀਅਸ ਅਤੇ ਹਵਾ ਵੀ ਤੇਜ਼ੀ ਨਾਲ ਵਗੇਗੀ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਬਹੁਤ ਜ਼ਿਆਦਾ ਠੰਡੇ ਮੌਸਮ ਦੀ ਚਿਤਾਵਨੀ ਅਗਲੇ ਨੋਟਿਸ ਤਕ ਲਾਗੂ ਰਹੇਗੀ ਹਾਲਾਂਕਿ ਐਤਵਾਰ ਤੱਕ ਮੌਸਮ ਦੇ ਥੋੜ੍ਹੇ ਜਿਹੇ ਨਿੱਘੇ ਹੋਣ ਦੀ ਉਮੀਦ ਹੈ, ਅਜਿਹੀਆਂ ਚਿਤਾਵਨੀਆਂ ਹਮੇਸ਼ਾਂ ਜਾਰੀ ਕੀਤੀਆਂ ਜਾਂਦੀਆਂ ਹਨ ਜਦੋਂ ਤਾਪਮਾਨ -15 ਡਿਗਰੀ ਸੈਲਸੀਅਸ ਤੋਂ ਹੇਠਾਂ ਡਿਗਣ ਦੀ ਉਮੀਦ ਕੀਤੀ ਜਾਂਦੀ ਹੈ, ਜਾਂ ਜਦੋਂ ਹਵਾ ਦੀ ਰਫਤਾਰ ਵਧਦੀ ਹੈ , ਇਸ ਤਰ੍ਹਾਂ ਇਸ ਹਫਤੇ ਦਾ ਵੀਕਐਂਡ ਠੰਡਾ ਰਹਿਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ |