ਰੂਸ ਦੇ ਵਿਰੋਧੀ ਧਿਰ ਦੇ ਨੇਤਾ ਦੀ ਹਾਲਤ ਵਿਗੜੀ, ਦਿਤਾ ਗਿਆ ਜ਼ਹਿਰ

by

ਮਾਸਕੋ (ਐਨ.ਆਰ.ਆਈ. ਮੀਡਿਆ) : ਰੂਸ ਵਿੱਚ ਵਿਰੋਧੀ ਪਾਰਟੀ ਦੇ ਮੁੱਖ ਨੇਤਾ ਅਲੈਕਸੀ ਨਵਾਲਨੀ ਨੂੰ ਜ਼ਹਿਰ ਦੇਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿਥੇ ਉਹ ਮੌਤ ਨਾਲ ਜੰਗ ਲੜ ਰਹੇ ਨੇ ਤੇ ਉਹ ਇਸ ਵਕਰ ਕੋਮਾ 'ਚ ਨੇ। ਮੀਡੀਆ ਰਿਪੋਰਟ ਮੁਤਾਬਕ, 44 ਸਾਲ ਨਵਾਲਨੀ ਨੂੰ ਹੋਸ਼ ਨਹੀਂ ਆਇਆ, ਉਹ ਸਾਇਬੇਰੀਆ ਤੋਂ ਮਾਸਕੋ ਜਾ ਰਹੇ ਸੀ।

ਜਿਵੇਂ ਹੀ ਉਨ੍ਹਾਂ ਦੀ ਜਹਾਜ਼ ਓਮਕਸ ਹਵਾਈ ਅੱਡੇ ਤੇ ਪਹੁੰਚਿਆ ਤਾਂ ਉਨ੍ਹਾਂ ਨੂੰ ਫੌਰੀ ਤੌਰ ਤੇ ਹਸਪਤਾਲ ਲਜਾਇਆ ਗਿਆ। ਉਨ੍ਹਾਂ ਦੇ ਇੱਕ ਕਰੀਬੀ ਨੇ ਦੱਸਿਆ ਕਿ ਉਹ ਸਵੇਰ ਵੀ ਉਨ੍ਹਾਂ ਨੇ ਕੁਝ ਨਹੀਂ ਖਾਦਾ, ਬੱਸ ਚਾਹ ਪੀਤੀ ਹੈ। ਇਸ ਲਈ ਸੰਭਾਵਨਾ ਹੈ ਕਿ ਉਨ੍ਹਾਂ ਨੂੰ ਚਾਹ ਵਿੱਚ ਜ਼ਹਿਰ ਦਿੱਤਾ ਗਿਆ ਹੈ।


More News

NRI Post
..
NRI Post
..
NRI Post
..