Coronavirus ਨਾਲ ਨਜਿੱਠਣ ਲਈ ਸਾਰੇ ਦੇਸ਼ ਰਹਿਣ ਤਿਆਰ – WHO

by

ਜੇਨੇਵਾ (Nri Media) : ਚੀਨ 'ਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਸਥਾ ਨੇ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। WHO ਨੇ ਕਿਹਾ ਹੈ ਕਿ ਉਨ੍ਹਾਂ ਲੋਕਾਂ ਦੇ ਵੀ ਇਸ ਵਾਇਰਸ ਨਾਲ ਸੰਕਰਮਿਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਦੇ ਚੀਨ ਗਏ ਤੱਕ ਨਹੀਂ। ਚੇਤਾਵਨੀ ਦਿੰਦਿਆਂ WHO ਨੇ ਗੁਜ਼ਾਰਿਸ਼ ਕੀਤੀ ਹੈ ਕਿ ਸਾਰੇ ਦੇਸ਼ ਇਸ ਜਾਨਲੇਵਾ ਬਿਮਾਰੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿਣ।

WHO ਦੇ ਮੁਖੀ ਤੇਦਰੋਸ ਅਦਹਾਨੋਮ ਗੇਬ੍ਰਏਸਸ ਨੇ ਟਵੀਟ ਕਰਕੇ ਕਿਹਾ ਹੈ ਕਿ ਅਜਿਹੇ ਮਾਮਲਿਆਂ ਦਾ ਪਤਾ ਚੱਲਣਾ ਦੂਸਰੇ ਦੇਸ਼ਾਂ ਵੱਲ ਇਸਦੇ ਫੈਲਣ ਦਾ ਇਸ਼ਾਰਾ ਹੋ ਸਕਦਾ ਹੈ। ਉਨ੍ਹਾਂ ਚੌਕਸ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਿਰਫ ਸ਼ੁਰੂਆਤ ਹੋਵੇ। ਯਾਦ ਰਹੇ ਕਿ ਚੀਨ 'ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 908 ਹੋ ਗਈ ਹੈ। ਇਹ ਹੀ ਨਹੀਂ ਇਸ ਦੇ ਸੰਕਰਲਣ ਦੇ 40,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

More News

NRI Post
..
NRI Post
..
NRI Post
..