ਕਿਸਾਨ ਮੋਰਚੇ ਦੇ ਆਦੇਸ਼ਾਂ ਤੇ ਅੱਠ ਮਈ ਨੂੰ ਮਾਨਸਾ ਜ਼ਿਲ੍ਹੇ ਦੇ ਸਾਰੇ ਬਾਜ਼ਾਰ ਖੁੱਲ੍ਹਵਾਏ ਜਾਣਗੇ : ਮਹਿੰਦਰ ਸਿੰਘ ਭੈਣੀਬਾਘਾ

by vikramsehajpal

ਮਾਨਸਾ (ਐਨ ਆਰ ਆਈ ਮੀਡਿਆ ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਲਗਾਏ ਲਾਕਡਾਊਨ ਦੌਰਾਨ ਜਿੱਥੇ ਕੁਝ ਜ਼ਰੂਰੀ ਵਸਤੂਆਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ। ਜਿਸ ਦੇ ਵਿਰੋਧ ਵਿੱਚ ਮਾਨਸਾ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਹੋਈ ਅਹਿਮ ਮੀਟਿੰਗ ਮੇਜਰ ਸਿੰਘ ਦੁੱਲੋਵਾਲ ਦੀ ਪ੍ਰਧਾਨਗੀ ਵਿਚ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਤੋਂ ਕਿਸਾਨ ਸੰਯੁਕਤ ਮੋਰਚੇ ਦਾ ਫ਼ੈਸਲਾ ਆਇਆ ਹੈ ।ਜਿਸ ਨੇ ਕਿਹਾ ਕਿ ਗਿਆ ਹੈ ਕਿ ਦੇਸ਼ ਭਰ ਵਿਚ 8 ਮਈ ਨੂੰ ਸਾਰੇ ਸ਼ਹਿਰ ਬਾਜ਼ਾਰ ਖੁੱਲ੍ਹਵਾਏ ਜਾਣਗੇ। ਜਿਸ ਤਹਿਤ 8 ਮਈ ਨੂੰ ਮਾਨਸਾ ਦੇ ਸਾਰੇ ਬਾਜ਼ਾਰਾਂ ਨੂੰ ਖੁਲ੍ਹਵਾਇਆ ਜਾਵੇਗਾ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਸਖ਼ਤੀ ਕਰਦਾ ਹੈ ਤਾਂ ਕਿਸਾਨ ਜਥੇਬੰਦੀਆਂ ਨੇ ਪੂਰੇ ਜੋਸ਼ ਨਾਲ ਸਾਰੇ ਮਾਨਸਾ ਜ਼ਿਲ੍ਹੇ ਦੇ ਬਾਜ਼ਾਰਾਂ ਨੂੰ ਖੁੱਲ੍ਹਾਵਾਣਗੇ। ਇਸ ਮੌਕੇ ਮਹਿੰਦਰ ਸਿੰਘ ਭੈਣੀਬਾਘਾ ਡਕੌਂਦਾ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦਾ ਡਰਾਵਾ ਦੇ ਕੇ ਸਾਰੇ ਵਪਾਰ ਬੰਦ ਕਰ ਰਹੀ ਹੈ। ਰੋਜ਼ ਕਮਾਉਣ ਖਾਣ ਵਾਲੇ ਲੋਕ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਬੈਠੇ ਹਨ। ਜੋ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਅਸੀਂ ਅੱਠ ਮਈ ਨੂੰ ਮਾਨਸਾ ਜ਼ਿਲ੍ਹੇ ਦੇ ਸਾਰੇ ਬਾਜ਼ਾਰਾਂ ਨੂੰ ਖੁੱਲ੍ਹਵਾਵਾਂਗੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਨਾਲ ਸਖ਼ਤੀ ਵਰਤਦਾ ਹੈ ਤਾਂ ਅਸੀਂ ਵੀ ਉਸੇ ਤਰ੍ਹਾਂ ਕੀਤਾ ਜਾਵੇਗਾ ਬਾਜ਼ਾਰਾਂ ਨੂੰ ਹਰ ਹੀਲੇ ਖੁੱਲ੍ਹਵਾਇਆ ਜਾਵੇਗਾ। ਇਸ ਮੌਕੇ ਸੁਖਚਰਨ ਸਿੰਘ ਦਾਨੇਵਾਲੀਆ, ਐਡਵੋਕੇਟ ਬਲਵੀਰ ਸਿੰਘ, ਰਤਨ ਭੱਲਾ ਕੁੱਲ ਹਿੰਦ ਕਿਸਾਨ ਸਭਾ ,ਅਤੇ ਮਨਜੀਤ ਸਿੰਘ ਸੋਢੀ ਹਾਜ਼ਰ ਸਨ ।