ਆਲਰਾਊਂਡਰ ਖਿਡਾਰੀ ਪੋਲਾਰਡ ਨੇ ਲਿਆ ਕ੍ਰਿਕਟ ਤੋਂ ਸੰਨਿਆਸ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵੈਸਟਇੰਡੀਜ਼ ਦੇ ਆਲਰਾਊਂਡਰ ਖਿਡਾਰੀ ਕੀਰੋਨ ਪੋਲਾਰਡ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਪੋਲਾਰਡ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਆਪਣੇ ਵੀਡੀਓ ਵਿਚ ਕਿਹਾ ਕਿ ਕਾਫੀ ਸੋਚ- ਵਿਚਾਰ ਕਰਨ ਤੋਂ ਬਾਅਦ ਮੈਂ ਅੱਜ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਜਦੋਂ ਮੈਂ 10 ਸਾਲ ਦਾ ਸੀ ਤਾਂ ਉਦੋਂ ਤੋਂ ਵੈਸਟਇੰਡੀਜ਼ ਦੇ ਲਈ ਖੇਡਣਾ ਮੇਰਾ ਸੁਪਨਾ ਸੀ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਕ੍ਰਿਕਟ ਦੇ ਟੀ-20 ਅਤੇ ਵਨ ਡੇ ਦੋਵਾਂ ਸਵਰੂਪਾਂ ਵਿਚ 15 ਸਾਲ ਤੋਂ ਜ਼ਿਆਦਾ ਸਮੇਂ ਤੱਕ ਵੈਸਟਇੰਡੀਜ਼ ਕ੍ਰਿਕਟ ਦੀ ਨੁਮਾਇੰਦਗੀ ਕੀਤੀ ਹੈ

ਪੋਲਾਰਡ ਨੇ ਵੈਸਟਇੰਡੀਜ਼ ਦੇ ਲਈ 123 ਵਨ ਡੇ ਅਤੇ 101 ਟੀ-20 ਮੈਚ ਖੇਡੇ ਹਨ। 2007 'ਚ ਦੱਖਣੀ ਅਫਰੀਕਾ ਦੇ ਵਿਰੁੱਧ ਆਪਣਾ ਵਨ ਡੇ ਡੈਬਿਊ ਕੀਤਾ ਸੀ ਅਤੇ ਅਗਲੇ ਸਾਲ ਬ੍ਰਿਜ਼ਟਾਊਨ ਵਿਚ ਆਸਟਰੇਲੀਆ ਦੇ ਵਿਰੁੱਧ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ। ਵੈਸਟਇੰਡੀਜ਼ ਦੇ ਮਸ਼ਹੂਰ ਕ੍ਰਿਕਟਰ ਆਲਰਾਊਂਡਰ ਦਾ ਵਿਆਹ ਜੇਨਾ ਅਲੀ ਨਾਲ ਹੋਇਆ ਹੈ।