ਮਸ਼ਹੂਰ ਪੰਜਾਬੀ ਡਾਇਰੈਕਟਰ ਅਮਨ ਸੈਣੀ ਕੈਨੇਡਾ ਦੌਰੇ ਤੇ – ਕਰਨਗੇ ‘ ਮਿਸੇਜ਼ ਪੰਜਾਬਣ ‘ ਦਾ ਐਲਾਨ

by mediateam

ਟੋਰਾਂਟੋ , 31 ਜਨਵਰੀ ( NRI MEDIA )

ਪੰਜਾਬ ਦੇ ਮਸ਼ਹੂਰ ਡਾਇਰੈਕਟਰ , ਈਵੈਂਟ ਆਰਗਨਾਈਜਰ ਅਤੇ ਗਾਇਕ ਅਮਨ ਸੈਣੀ ਇਨੀ ਦਿਨੀ ਕੈਨੇਡਾ ਦੌਰੇ ਤੇ ਹਨ , ਵੱਖ ਵੱਖ ਈਵੈਂਟਸ ਰਾਹੀਂ ਆਪਣੀ ਪਹਿਚਾਣ ਬਣਾਉਣ ਵਾਲੇ ਅਮਨ ਸੈਣੀ ਕਈ ਵੀਡੀਓ ਡਾਇਰੈਕਟ ਕਰ ਅਤੇ ਕਈ ਫ਼ਿਲਮਾਂ ਦਾ ਨਿਰਦੇਸ਼ਨ ਕਰ ਪੰਜਾਬੀ ਸਿਨੇਮਾ ਵਿੱਚ ਆਪਣਾ ਯੋਗਦਾਨ ਪਾ ਚੁੱਕੇ ਹਨ , ਇਸ ਤੋਂ ਇਲਾਵਾ ਉਨ੍ਹਾਂ ਵਲੋਂ " ਮਿਸੇਜ਼ ਪੰਜਾਬਣ " " ਮਿਸਟਰ ਅਤੇ ਮਿਸ ਫਰੈਸ਼ ਫੇਸ " "ਧੀਆਂ ਦੀ ਲੋਹੜੀ" ਦੇ ਨਾਲ ਨਾਲ ਕਈ ਹੋਰ ਵੱਡੇ ਈਵੈਂਟਸ ਨੂੰ ਸਫਲਤਾਪੂਰਵਕ ਪੂਰਾ ਕਰ ਚੁੱਕੇ ਹਨ ।


ਕੈਨੇਡਾ ਵਿੱਚ ਉਚੇਚੇ ਤੌਰ ਤੇ ਪੁੱਜੇ ਅਮਨ ਸੈਣੀ ਦਾ ਮੁਖ ਮਕਸਦ 2007 ਵਿੱਚ ਸ਼ੁਰੂ ਕੀਤੇ ਗਏ " ਮਿਸੇਜ਼ ਪੰਜਾਬਣ " ਨੂੰ ਨਵੀਆਂ ਉਪਲੱਬਧੀਆਂ ਤੇ ਲੈ ਕੇ ਜਾਣਾ ਹੈ ,ਹੁਣ ਇਸ ਸ਼ੋਅ ਨੂੰ ਪੰਜਾਬ ਤੋਂ ਬਾਹਰ ਇੰਟਰਨੈਸ਼ਲ ਪੱਧਰ ਦੀ ਪਹਿਚਾਣ ਮਿਲਣ ਵਾਲੀ ਹੈ , ਇਸ ਵਾਰ ਇਸ ਸ਼ੋਅ ਨੂੰ ਕੈਨੇਡਾ ਦੇ ਵਿੱਚ ਕਰਵਾਇਆ ਜਾਵੇਗਾ ਜਿਸ ਦੇ ਆਡੀਸ਼ਨ ਦੀਆਂ ਤਰੀਕਾਂ ਦਾ ਜਲਦ ਈ ਐਲਾਨ ਕਰ ਦਿੱਤਾ ਜਾਵੇਗਾ , ਇਸ ਸ਼ੋਅ ਨੂੰ ਲੈ ਕੇ ਪ੍ਰਬੰਧਕਾਂ ਨੇ ਹੁਣ ਸਾਰੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਹਨ ।


ਇਨ੍ਹੀ ਦਿਨੀ ਮਸ਼ਹੂਰ ਡਾਇਰੈਕਟਰ ਅਮਨ ਸੈਣੀ ਦੀ ਪੰਜਾਬੀ ਸ਼ੋਰਟ ਫਿਲਮ " ਮੁੜ ਹੱਸਿਆ ਪੰਜਾਬ " ਪੂਰੇ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ , ਇਸ ਪੰਜਾਬੀ ਸ਼ੋਰਟ ਫਿਲਮ ਵਿੱਚ ਪੰਜਾਬ ਦੇ ਬਾਦਲ ਰਹੇ ਸਮਾਜਕ ਢਾਂਚੇ ਦੇ ਨਾਲ ਨਾਲ ਪੰਜਾਬ ਦੀਆਂ ਕੁਰੀਤੀਆਂ ਤੇ ਗਹਿਰੀ ਚੋਟ ਕੀਤੀ ਗਈ ਹੈ , ਇਸ ਤੋਂ ਇਲਾਵਾ ਅਮਨ ਸੈਣੀ ਕਈ ਪੰਜਾਬੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੇ ਹਨ , ਏ ਆਰ ਸੈਣੀ ਗਲੈਮਰ ਵਰਲਡ ਦੇ ਐਮਡੀ ਅਮਨ ਸੈਣੀ ਪੰਜਾਬੀ ਵਿਰਸਾ ਲਈ ਇਹ ਸਭ ਕਰ ਖੁਦ ਨੂੰ ਸੁਭਾਗਵਾ ਮਹਿਸੂਸ ਕਰਦੇ ਹਨ ।