ਕੋਰੋਨਾ ਦੇ ਚਲਦਿਆਂ ਮੁਸ਼ਕਿਲ ‘ਚ ਅਮਰਨਾਥ ਯਾਤਰਾ

by vikramsehajpal

ਜੰਮੂ (ਦੇਵ ਇੰਦਰਜੀਤ) : ਯਾਤਰਾ ਇਸ ਸਾਲ 28 ਜੂਨ ਤੋਂ ਸ਼ੁਰੂ ਹੋਣੀ ਹੈ, ਜੋ ਕਿ 56 ਦਿਨ ਤੱਕ ਚੱਲਣੀ ਹੈ। ਅਜੇ ਤੱਕ ਤਿਆਰੀਆਂ ਨੂੰ ਵੀ ਆਖ਼ਰੀ ਰੂਪ ਨਹੀਂ ਦਿੱਤਾ ਗਿਆ ਹੈ। ਯਾਤਰਾ ਲਈ ਅਪ੍ਰੈਲ ਵਿਚ ਐਡਵਾਂਸ ਯਾਤਰਾ ਰਜਿਸਟ੍ਰੇਸ਼ਨ ਸ਼ੁਰੂ ਹੋਈ ਸੀ ਪਰ ਕੁਝ ਦਿਨ ਬਾਅਦ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਉੱਥੇ ਹੀ ਸ਼ਰਾਈਨ ਬੋਰਡ ਨੇ ਉਮੀਦ ਜਤਾਈ ਸੀ ਕਿ ਇਸ ਵਾਰ 6 ਲੱਖ ਤੋਂ ਵਧੇਰੇ ਯਾਤਰੀ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਨੂੰ ਆਉਣਗੇ।

ਅਮਰਨਾਥ ਯਾਤਰਾ ਨੂੰ ਲੈ ਕੇ ਇਸ ਸਾਲ ਵੀ ਸ਼ੰਕਾ ਬਣੀ ਹੋਈ ਹੈ ਕਿ ਯਾਤਰਾ ਹੋਵੇਗੀ ਜਾਂ ਨਹੀਂ। ਦਰਅਸਲ ਕੋਰੋਨਾ ਦਾ ਖ਼ਤਰਾ ਅਮਰਨਾਥ ਯਾਤਰਾ ’ਤੇ ਮੰਡਰਾ ਰਿਹਾ ਹੈ। ਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪਿਛਲੇ ਇਕ ਮਹੀਨੇ ਤੋਂ ਐਡਵਾਂਸ ਯਾਤਰਾ ਰਜਿਸਟ੍ਰੇਸ਼ਨ ਰੁਕੀ ਪਈ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਅਮਰਨਾਥ ਯਾਤਰਾ ਹੋ ਸਕਣਾ ਸੰਭਵ ਨਹੀਂ ਹੋਵੇਗਾ। ਹਾਲਾਂਕਿ ਅਮਰਨਾਥ ਸ਼ਰਾਈਨ ਬੋਰਡ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਕੁਝ ਵੀ ਖੁੱਲ੍ਹ ਕੇ ਨਹੀਂ ਕਹਿ ਰਹੇ ਹਨ।

ਪਿਛਲੇ ਸਾਲ ਵੀ ਕੋਰੋਨਾ ਕਾਰਨ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਆਨਲਾਈਨ ਸਹੂਲਤ ਜਾਰੀ ਕੀਤੀ ਗਈ ਸੀ। ਦੂਰਦਰਸ਼ਨ ’ਤੇ ਬਾਬਾ ਅਮਰਨਾਥ ਦੇ ਸਵੇਰੇ ਅਤੇ ਸ਼ਾਮ ਦੀ ਆਰਤੀ ਦੇ ਦਰਸ਼ਨ ਕਰਵਾਏ ਜਾਂਦੇ ਸਨ।