ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਐਮਾਜ਼ਨ 'ਚ ਕਰਮਚਾਰੀ ਰਹੀਆਂ ਕੁਝ ਔਰਤਾਂ ਨੇ ਕੰਪਨੀ ਖਿਲਾਫ ਕੇਸ ਕੀਤਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਪਿਛਲੇ 8 ਸਾਲਾਂ 'ਚ ਕੰਪਨੀ ਨੇ ਕੰਮ ਕਰਨ ਵਾਲੀਆਂ ਗਰਭਪਤੀ ਮਹਿਲਾ ਕਰਮਚਾਰੀਆਂ ਖਿਲਾਫ ਭੇਦਭਾਵ ਕੀਤਾ ਹੈ ਇਹ ਸੱਬ ਟੈੱਕ ਪੋਰਟਲ ਦੀ ਰਿਪੋਰਟ 'ਚ ਕਿਹਾ ਗਿਆ ਹੈ। ਇਨ੍ਹਾਂ ਔਰਤਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਗਰਭਪਤੀ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਕੀਤਾ ਗਿਆ। ਇਕ ਮਹਿਲਾ ਬੇਵਰਲੀ ਰੋਸੇਲਸ ਨੇ ਦੱਸਿਆ ਕਿ ਜਦੋਂ ਉਸ ਨੇ ਕੰਪਨੀ ਨੂੰ ਦੱਸਿਆ ਕਿ ਉਹ ਗਰਭਪਤੀ ਹੈ ਉਸ ਤੋਂ 2 ਮਹੀਨੇ 'ਚ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਰੋਸੇਲਸ ਨੇ ਦੇਸ਼ ਲਗਾਉਂਦੇ ਹੋਏ ਕਿਹਾ ਕਿ ਜਨਵਰੀ 'ਚ ਉਨ੍ਹਾਂ ਦੇ ਬਾਸ ਨੇ ਉਸ 'ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਬਾਥਰੂਮ 'ਚ ਜ਼ਿਆਦਾ ਸਮਾਂ ਲਾਉਂਦੀ ਹੈ, ਉਸ ਦੇ ਕੰਮ ਕਰਨ ਦੀ ਸਪੀਡ ਘੱਟ ਗਈ ਹੈ। ਰਿਪੋਰਟ ਮੁਤਾਬਕ ਉਸ ਨੇ ਦੱਸਿਆ ਕਿ ਐਮਾਜ਼ਨ ਚਾਹੁੰਦਾ ਹੈ ਕਿ ਕਾਮਿਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਲਏ ਜਾਣ।
ਉਨ੍ਹਾਂ ਨੂੰ ਨੰਬਰਾਂ ਤੋਂ ਜ਼ਿਆਦਾ ਮਤਲਬ ਹੈ ਨਾ ਕਿ ਕਰਮਚਾਰੀਆਂ ਨਾਲ। ਹਾਲਾਂਕਿ ਐਮਾਜ਼ਨ ਦੀ ਹੀ ਇਕ ਦੂਜੀ ਮਹਿਲਾ ਕਰਮਚਾਰੀ ਨੇ ਕਿਹਾ ਕਿ ਕਿਸੇ ਦੇ ਵੀ ਨਾਲ ਇਸ ਆਧਾਰ 'ਤੇ ਭੇਦਭਾਵ ਨਹੀਂ ਹੁੰਦਾ ਹੈ। ਸਾਰਿਆਂ ਨਾਲ ਸਮਾਨਤਾ ਦਾ ਵਿਵਹਾਰ ਕੀਤਾ ਜਾਂਦਾ ਹੈ। ਇਥੇ ਸਾਰੇ ਕਰਮਚਾਰੀਆਂ ਦੀ ਮੈਡੀਰਲ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਸਾਰੇ ਕਰਮਚਾਰੀਆਂ ਦੀ ਮੈਟਰਨਿਟੀ ਅਤੇ ਪੈਟਰਨਲ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹਾਂ।



