
ਨਿਊਯਾਰਕ (ਰਾਘਵ): ਅਮਰੀਕਾ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ ਤਿੰਨ ਵਜੇ ਦੇ ਕਰੀਬ ਅਮਰੀਕਾ ਦੇ ਸੂਬੇ ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੋਤ ਹੋ ਗਈ ਹੈ, ਜਦਕਿ 2 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਤੇਲੰਗਾਨਾ ਦੇ ਰਹਿਣ ਵਾਲੀ ਪ੍ਰਣੀਤਾ ਰੈੱਡੀ (35), ਉਸ ਦਾ ਪੁੱਤਰ ਅਰਵਿੰਦ (6) ਅਤੇ ਉਸ ਦੀ ਸੱਸ ਸੁਨੀਤਾ (56) ਸਾਲ ਦੇ ਵਜੋਂ ਹੋਈ ਹੈ। ਇਹ ਸਾਰੇ ਭਾਰਤ ਦੇ ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਦੇ ਕੋਂਡੁਰਗ ਮੰਡਲ ਦੇ ਟੇਕੁਲਾਪੱਲੀ ਤੋਂ ਅਮਰੀਕਾ ਗਏ ਸਨ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪ੍ਰਣੀਤਾ ਰੈੱਡੀ, ਰੋਹਿਤ ਰੈੱਡੀ ਅਤੇ ਦੋ ਬੱਚੇ ਸੁਨੀਤਾ ਨਾਲ ਕਾਰ ਵਿੱਚ ਕਿਤੇ ਜਾ ਰਹੇ ਸਨ। ਪ੍ਰਣੀਤਾ ਰੈੱਡੀ, ਉਸ ਦਾ ਪੁੱਤਰ ਅਰਵਿੰਦ ਅਤੇ ਸੁਨੀਤਾ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਏ, ਜਦਿਕ ਉਸ ਦੇ ਪਤੀ ਰੋਹਿਤ ਰੈੱਡੀ ਅਤੇ ਉਸ ਦੇ ਛੋੋਟੇ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਾਹਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।