ਅਮਰੀਕੀ ਦੀ ਇਸ ਕਰਤੂਤ ਨਾਲ ਭੜਕ ਸਕਦੈ ਚੀਨ

by

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਅਮਰੀਕੀ ਨੇਵੀ ਦਾ ਇਕ ਜੰਗੀ ਬੇੜਾ ਬੁੱਧਵਾਰ ਨੂੰ ਤਾਈਵਾਨ ਜਲਡਮਰੂਮੱਧ (ਸਟ੍ਰੇਟ) ਨੇੜਿਓਂ ਲੰਘਿਆ। ਅਮਰੀਕਾ ਦੇ ਇਸ ਕਦਮ ਨਾਲ ਚੀਨ ਭੜਕ ਸਕਦਾ ਹੈ। ਇਹ ਬੇੜਾ ਤਾਈਵਾਨ ਨੇੜਿਓਂ ਅਜਿਹੇ ਸਮੇਂ ਲੰਘਿਆ, ਜਦੋਂ ਵਾਸ਼ਿੰਗਟਨ ਅਤੇ ਬੀਜਿੰਗ ਦੇ ਸਬੰਧਾਂ ਵਿਚ ਤਣਾਅ ਹੈ। ਨੇਵੀ ਬੁਲਾਰੇ ਕਲੇ ਡਾਸ ਮੁਤਾਬਕ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਤੰਤਰ ਆਵਜਾਈ ਯਕੀਨੀ ਕਰਨ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦਰਸ਼ਾਉਣ ਲਈ ਇਕ ਜੰਗੀ ਬੇੜਾ ਤਾਈਵਾਨ ਸਟ੍ਰੇਟ ਤੋਂ ਹੋ ਕੇ ਲੰਘਿਆ। 

ਅਮਰੀਕੀ ਨੇਵੀ ਉਨ੍ਹਾਂ ਸਾਰੀਆਂ ਥਾਵਾਂ 'ਤੇ ਆਪਣੀ ਮੁਹਿੰਮ ਚਲਾਉਂਦੀ ਹੈ। ਜਿਥੇ ਕੌਮਾਂਤਰੀ ਕਾਨੂੰਨ ਲਾਗੂ ਹੁੰਦੇ ਹਨ। ਦੱਸ ਦਈਏ ਕਿ ਤਾਈਵਾਨ ਨੂੰ ਚੀਨ ਆਪਣਾ ਖੇਤਰ ਮੰਨਦਾ ਹੈ। ਉਹ ਇਸ ਖੇਤਰ ਵਿਚ ਕਿਸੇ ਹੋਰ ਦੇਸ਼ ਦਾ ਦਖਲ ਪਸੰਦ ਨਹੀਂ ਕਰਦਾ। ਹਾਲਾਂਕਿ ਅਮਰੀਕਾ ਇਸ ਦੀ ਪਰਵਾਹ ਕੀਤੇ ਬਿਨਾਂ ਤਾਈਵਾਨ ਨੂੰ ਫੌਜੀ ਸਾਜ਼ੋ-ਸਾਮਾਨ ਮੁਹੱਈਆ ਕਰਵਾਉਂਦਾ ਹੈ। 

ਅਮਰੀਕਾ ਨੇ ਹਾਲ ਹੀ ਵਿਚ ਤਾਈਵਾਨ ਨੂੰ ਦੋ ਅਰਬ ਡਾਲਰ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਇਸ 'ਤੇ ਚੀਨ ਵਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਹੈ। ਬੀਜਿੰਗ ਨੇ ਬੀਤੇ ਬੁੱਧਵਾਰ ਨੂੰ ਇਕ ਬਿਆਨ ਵਿਚ ਅਮਰੀਕਾ ਨੂੰ ਸੁਚੇਤ ਕੀਤਾ ਕਿ ਜੇਕਰ ਤਾਈਵਾਨ ਦੀ ਆਜ਼ਾਦੀ ਨੂੰ ਲੈ ਕੇ ਕੋਈ ਵੀ ਕਦਮ ਚੁੱਕਿਆ ਜਾਂਦਾ ਹੈ ਤਾਂ ਉਹ ਜੰਗ ਲਈ ਤਿਆਰ ਹੈ।

More News

NRI Post
..
NRI Post
..
NRI Post
..