ਅਸਲੇ ਨਾਲ ਭਰੇ ਜਹਾਜ਼ ਨੂੰ ਅਮਰੀਕਾ ਵਿਖੇ ਕੀਤਾ ਗਿਆ ਕਾਬੂ

by

ਵੈੱਬ ਡੈਸਕ (ਐਨ.ਆਰ.ਆਈ. ਮੀਡਿਆ) : ਸਰਹੱਦੀ ਟੈਕਸ ਅਧਿਕਾਰੀਆਂ ਨੇ ਅਮਰੀਕਾ ਵਿੱਚ ਵੈਨੇਜ਼ੁਏਲਾ ਜਾ ਰਹੇ ਇੱਕ ਨਿੱਜੀ ਜਹਾਜ਼ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਇੱਕ ਸਨਾਇਪਰ ਰਾਇਫ਼ਲ ਸਮੇਤ 82 ਬੰਦੂਕਾਂ ਅਤੇ 63,000 ਕਾਰਤੂਸ ਰੱਖੇ ਸਨ। ਇਸ ਗੱਲ ਦੀ ਜਾਣਕਾਰੀ ਅਮਰੀਕੀ ਅਧਿਕਾਰੀ ਨੇ ਦਿੱਤੀ ਹੈ। ਅਮਰੀਕੀ ਸਰਹੱਦੀ ਟੈਕਸ ਅਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਭਾਰੀ ਮਾਤਰਾ ਦੇ ਵਿੱਚ ਨਕਦੀ ਅਤੇ ਸਮਾਨ ਦੀ ਤਸਕਰੀ ਕਰਨ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਵੈਨੇਜ਼ੁਏਲਾ ਦੇ ਲੁਇਸ ਅਲਬਰਟੋ ਪੈਟਿਨੋ ਅਤੇ ਗ੍ਰੇਗਰੀ ਮੈਂਡੇਜ ਨਾਂਅ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਹਾਜ਼ ਅਤੇ ਉਸ ਵਿੱਚ ਮੌਜੂਦ ਸਮਾਨ ਜ਼ਬਤ ਕਰ ਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅਸਲਾ ਕਿਥੋਂ ਖ਼ਰੀਦਿਆ ਗਿਆ ਸੀ, ਪਰ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਅਮਰੀਕਾ ਅਤੇ ਵੈਨੇਜ਼ੁਏਲਾ ਦੇ ਵਿਚਕਾਰ ਪਿਛਲੇ ਕਈ ਮਹੀਨਿਆਂ ਤੋਂ ਚੱਲਿਆ ਆ ਰਿਹਾ ਤਨਾਅ ਹੋਰ ਵੀ ਵੱਧ ਗਿਆ ਹੈ।ਹੋਮਲੈੰਡ ਸਿਕਓਰਟੀ ਇੰਵੈਸਟੀਗੇਸਨ ਦੇ ਖ਼ਾਸ ਏਜੰਟ ਜੇਰੇਡ ਰਾਇਨ ਨੇ ਇੱਕ ਹਲਫ਼ਨਾਮੇ ਵਿੱਚ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਨੇ ਦੱਸਿਆ ਕਿ ਜਹਾਜ਼ ਦੀ ਆਖ਼ਰੀ ਮੰਜ਼ਿਲ ਵੈਨੇਜ਼ੁਏਲਾ ਸੀ।

More News

NRI Post
..
NRI Post
..
NRI Post
..