ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਪਾਕਿਸਤਾਨ ਲਈ ਟ੍ਰੈਵਲ ਹੈਲਥ ਨੋਟਿਸ ਜਾਰੀ ਕੀਤਾ ਹੈ। ਐਡਵਾਇਜ਼ਰੀ 'ਚ ਕਿਹਾ ਕਿ ਕੋਰੋਨਾ ਦੇ ਕਾਰਨ ਯਾਤਰੀਆਂ ਨੂੰ ਅੰਤਰਰਾਸ਼ਟਰੀ ਸਰਹੱਦਾਂ ਸੀਲ ਹੋਣ, ਹਵਾਈ ਯਾਤਰਾ ਬੰਦ ਹੋਣ ਤੇ ਅਵਾਜਾਈ ਪਾਬੰਦੀਆਂ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਅਮਰੀਕੀ ਨਾਗਰਿਕਾਂ ਨੂੰ ਬਲੋਚਿਸਤਾਨ ਤੇ ਖੈਬਰ ਪਖਤੂਨਖਵਾ ਸੂਬੇ 'ਚ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ। ਇਸ ਦੀ ਵਜ੍ਹਾ ਅੱਤਵਾਦ ਹੈ।
ਇਸ ਦੇ ਇਲਾਵਾ ਅੰਤਵਾਦ ਦੇ ਚੱਲਦੇ ਸਰਹੱਦ 'ਤੇ ਹਥਿਆਰਬੰਦ ਟਕਰਾਅ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ। ਐਡਵਾਇਜ਼ਰੀ ਅਨੁਸਾਰ ਪਾਕਿਸਤਾਨ 'ਚ ਅੱਤਵਾਦੀ ਸਮੂਹ ਲਗਾਤਾਰ ਹਮਲੇ ਕਰ ਰਹੇ ਹਨ। ਪਾਕਿਤਸਾਨ 'ਚ ਅੱਤਵਾਦ ਦਾ ਇਤਿਹਾਸ ਪੁਰਾਣਾ ਹੈ ਤੇ ਇੱਥੇ ਹਿੰਸਾ ਬਹੁਤ ਸਾਰੀਆਂ ਰੈਡੀਕਲ ਵਿਚਾਰਧਾਰਾ ਪ੍ਰਾਪਤ ਕਰ ਰਹੀ ਹੈ।



