ਬਾਹਮਾਸ , 06 ਜੁਲਾਈ ( NRI MEDIA )
ਅਮਰੀਕਾ ਦੇ ਲੱਖਪਤੀ ਅਤੇ ਰਿਪਬਲਿਕਨ ਦਾਨੀ ਕ੍ਰਿਸ ਕਲੀਨ ਤੇ ਉਹਨਾਂ ਦੀ ਬੇਟੀ ਸਮੇਤ 7 ਹੋਰ ਅਮਰੀਕੀ ਯਾਤਰੀਆਂ ਦੀ ਬਾਹਮਾਸ ਵਿਖੇ ਹੋਏ ਇਕ ਹੇਲੀਕਾਪਟਰ ਕਰੈਸ਼ ਦੌਰਾਨ ਮੌਤ ਹੋ ਗਈ , ਕਲੀਨ ਅਮਰੀਕਾ ਦੇ ਟੌਪ ਦੇ ਕੋਲ ਉਤਪਾਦਕ ਸਨ, ਉਹਨਾਂ ਨੇ ਬੜੇ ਸਾਰਿਆਂ ਮੌਕਿਆਂ ਉਤੇ ਦਾਨ ਕੀਤਾ ਸੀ , ਸਭ ਤੋਂ ਵਧੇਰੇ ਦਾਨ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਰਿਪਬਲਿਕ ਨੇਤਾਵਾਂ ਅਤੇ ਕੰਜਰਵੇਟਿਵ ਨੇਤਾਵਾਂ ਨੂੰ ਵੀ ਕੀਤਾ ਸੀ |
ਬਹਾਮਾਸ ਪੁਲਿਸ ਸੁਪਰਿਟੇਂਡੈਂਟ ਸ਼ਾਂਤ ਕਨੋਵੇਸ ਨੇ ਫਲੋਰੀਡਾ ਤੋਂ ਹੇਲੀਕਾਪਟਰ ਦੇ ਅਨੁਮਾਨਤ ਸਮੇ ਉਤੇ ਨਾ ਪੁੱਜਣ ਕਰਕੇ ਫਲੋਰੀਡਾ ਵੱਲੋਂ ਆਏ ਇਕ ਸੰਦੇਸ਼ ਅਨੁਸਾਰ ਬਿਗ ਗ੍ਰੈੰਡ ਕੇਨੀਆਨ ਵਿੱਚ ਜਾਂਚ ਕਰਨੀ ਸ਼ੁਰੂ ਕੀਤੀ ,ਸਾਰੇ ਮ੍ਰਿਤਕਾਂ ਦੀ ਲਾਸ਼ ਨੂੰ ਨਸਾਉ ਵਿਚ ਸ਼ਨਾਖਤ ਲਈ ਭੇਜਿਆ ਗਿਆ।
ਟਾਪੂ ਉਤੇ ਹੋਈ ਜਾਂਚ ਦੇ ਮੁਤਾਬਿਕ ਜਹਾਜ ਪਾਣੀ ਦੇ ਵਿਚ ਹੀ ਸੀ ਅਤੇ ਸ਼ਇਦ ਹੇਲੀਕਾਪਟਰ ਕਰੈਸ਼ ਹੋਣ ਤੋਂ ਪਹਿਲਾ ਕਿਸੇ ਤਰ੍ਹਾਂ ਦੀ ਕੋਈ ਡਿਸਟ੍ਰੈੱਸ ਕਾਲ ਵੀ ਨਹੀਂ ਕੀਤੀ ਗਈ ਸੀ , ਪੁਲਿਸ ਸੁਪ੍ਰਿਟੈਂਡੈਂਟ ਨੇ ਦਸਿਆ ਕਿ ਫਲੋਰੀਡਾ ਤੋਂ ਇਕ ਵਿਸ਼ੇਸ਼ ਪਾਣੀ ਵਾਲਾ ਜਹਾਜ ਹੇਲੀਕਾਪਟਰ ਨੂੰ ਬਾਹਰ ਕੱਢਣ ਲਈ ਆ ਰਿਹਾ ਹੈ |



