ਗੋਆ Assembly ਚੋਣਾਂ ਲਈ “AAP” ਨੇ ਮੈਦਾਨ ‘ਚ ਉਤਾਰਿਆ ਮਹਾਰਥੀ; ਇਸ ਉਮੀਦਵਾਰ ਨੂੰ ਬਣਾਇਆ “CM”

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਨੇ ਗੋਆ 'ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਕੀਲ ਤੋਂ ਸਿਆਸਤਦਾਨ ਬਣੇ ਅਮਿਤ ਪਾਲੇਕਰ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ। 46 ਸਾਲਾ ਵਕੀਲ ਹਾਲ ਹੀ ਵਿਚ 'ਆਪ' 'ਚ ਸ਼ਾਮਲ ਹੋਏ ਸਨ ਤੇ ਸੇਂਟ ਕਰੂਜ਼ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹਨ, ਜੋ ਇਸ ਸਮੇਂ ਭਾਜਪਾ ਵੱਲੋਂ ਨੁਮਾਇੰਦਗੀ ਕਰ ਰਹੇ ਹਨ।

“ਗੋਆ ਬਦਲਾਅ ਚਾਹੁੰਦਾ ਹੈ ਤੇ ‘ਆਪ’ ਨੂੰ ਤੱਟਵਰਤੀ ਰਾਜ 'ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਲੋਕ ਦਿੱਲੀ ਦੇ ਸ਼ਾਸਨ ਮਾਡਲ ਤੋਂ ਪ੍ਰਭਾਵਿਤ ਹਨ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਨੇ ਇਸ ਵਾਰ ਸੂਬੇ ਭਰ 'ਚ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਾਲੇਕਰ ਗੋਆ ਲਈ ਨਵਾਂ ਚਿਹਰਾ ਹੈ।

ਕੇਜਰੀਵਾਲ ਨੇ ਕਿਹਾ, “ਪਾਲੇਕਰ ਉਹ ਹੈ ਜੋ ਗੋਆ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹੈ।'ਆਪ' ਨੇ ਐਲਾਨ ਕੀਤਾ ਸੀ ਕਿ ਗੋਆ 'ਚ ਭੰਡਾਰੀ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਮੁੱਖ ਮੰਤਰੀ ਵਜੋਂ ਚੁਣਿਆ ਜਾਵੇਗਾ। ਪਾਲੇਕਰ ਭੰਡਾਰੀ ਭਾਈਚਾਰੇ ਨਾਲ ਸਬੰਧਤ ਹਨ। ਕੇਜਰੀਵਾਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਭੰਡਾਰੀ ਭਾਈਚਾਰੇ ਦੇ ਇਕ ਮੈਂਬਰ ਨੂੰ ਗੋਆ 'ਚ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ 'ਆਪ' ਜਾਤ-ਪਾਤ ਦੀ ਸਿਆਸਤ ਕਰ ਰਹੀ ਹੈ। “ਇਸ ਦੇ ਉਲਟ, ਅਸੀਂ ਜਾਤ-ਪਾਤ ਦੀ ਸਿਆਸਤ ਨੂੰ ਠੀਕ ਕਰ ਰਹੇ ਹਾਂ ਜੋ ਪਹਿਲਾਂ ਹੋਰ ਸਿਆਸੀ ਪਾਰਟੀਆਂ ਵੱਲੋਂ ਖੇਡੀ ਜਾਂਦੀ ਸੀ।