ਅਮਿਤਾਭ ਬੱਚਨ ਨੇ ਟਵੀਟ ਕਰਕੇ ਫੈਨਜ਼ ਨੂੰ ਕਿਹਾ -ਵਧ ਰਹੀਆਂ ਨੇ ਧਡ਼ਕਣਾਂ… ਚਿੰਤਾ ਹੋ ਰਹੀ ਹੈ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਮਿਤਾਭ ਬੱਚਨ ਦੀ ਇਕ ਟਵੀਟ ਨੇ ਉਨ੍ਹਾਂ ਨੇ ਫੈਨਜ਼ ਨੂੰ ਚਿੰਤਾ 'ਚ ਹੀ ਪਾ ਦਿੱਤਾ ਹੈ। ਅਮਿਤਾਭ ਬੱਚਨ ਨੇ ਟਵੀਟ ਕੀਤਾ, ਦਿਲ ਦੀਆਂ ਧਡ਼ਕਣਾਂ ਵਧ ਰਹੀਆਂ ਹਨ, ਚਿੰਤਾ ਵਧ ਰਹੀ ਹੈ। ਉਮੀਦ ਹੈ ਕਿ ਸਭ ਕੁਝ ਠੀਕ ਹੋਵੇਗਾ। ਟਵੀਟ ਦੇਖਕੇ ਫੈਨਜ਼ ਪਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਦੇ ਬਾਲੀਵੁੱਡ ਭਗਵਾਨ ਨੂੰ ਆਖਰ ਕੀ ਹੋ ਗਿਆ ਹੈ। ਸ਼ੋਸ਼ਲ ਮੀਡੀਆ 'ਤੇ ਫੈਨਜ਼ ਉਨ੍ਹਾਂ ਦਾ ਹਾਲ ਜਾਣਨ ਲਈ ਬੇਤਾਬ ਹਨ। ਉਹ ਲਗਾਤਾਰ ਅਮਿਤਾਭ ਬੱਚਨ ਨੂੰ ਪੁੱਛ ਰਹੇ ਹਨ ਕਿ ਆਖਰ ਕੀ ਹੋਇਆ ਹੈ? ਫੈਨਜ਼ ਪ੍ਰਾਬਾਲੀਵੁੱਡ ਅਮਿਤਾਭ ਬੱਚਨ ਨੂੰ ਹੌਂਸਲਾ ਰੱਖਣ ਲਈ ਵੀ ਕਹਿ ਰਹੇ ਹਨ।