ਅੰਮ੍ਰਿਤਪਾਲ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ Live ਹੋ ਕੀਤੇ ਕਈ ਖੁਲਾਸੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ?) : ਅੰਮ੍ਰਿਤਪਾਲ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ Live ਹੋ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੇਰੇ ਕਈ ਸਾਥੀਆਂ ਨੂੰ ਨਜਾਇਜ਼ ਗ੍ਰਿਫ਼ਤਾਰ ਕੀਤਾ ਗਿਆ ਪਰ ਵਾਹਿਗੁਰੂ ਜੀ ਦੀ ਮੇਹਰ ਨਾਲ ਮੈ ਸੁਰੱਖਿਅਤ ਹਾਂ ।ਦੱਸ ਦਈਏ ਕਿ 18 ਮਾਰਚ ਨੂੰ ਪੰਜਾਬ ਪੁਲਿਸ ਵਲੋਂ ਕੀਤੀ ਕਾਰਵਾਈ ਤੋਂ ਬਾਅਦ ਹੁਣ ਅੰਮ੍ਰਿਤਪਾਲ ਨੇ ਕਿਹਾ ਸਾਨੂੰ ਗੁਰੂ ਜੀ ਨੇ ਖੁਦ ਹੀ ਇਸ ਸਥਿਤੀ 'ਚੋ ਬਾਹਰ ਕੱਢਿਆ ਹੈ… ਮੈਨੂੰ ਨਾ ਪਹਿਲਾਂ ਗ੍ਰਿਫ਼ਤਾਰੀ ਦੇਣ ਤੋਂ ਡਰ ਲੱਗਦਾ ਸੀ ਤੇ ਨਾ ਹੁਣ ਲੱਗਦਾ ਹੈ । ਅੰਮ੍ਰਿਤਪਾਲ ਨੇ ਕਿਹਾ ਜੇਕਰ ਸਰਕਾਰ ਚਾਹੀਦੀ ਤਾਂ ਉਹ ਘਰੋਂ ਗ੍ਰਿਫ਼ਤਾਰ ਕਰ ਸਕਦੀ ਸੀ ਪਰ ਸਰਕਾਰ ਨੇ ਜੋ ਰਵਈਆ ਅਪਣਾਇਆ ਉਨ੍ਹਾਂ ਨੇ ਲੱਖਾਂ ਦੀ ਪੁਲਿਸ ਫੋਰਸ ਲਗਾ ਕੇ ਘੇਰਾ ਪਾ ਲਿਆ ਤੇ ਫਿਰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ।

ਅੰਮ੍ਰਿਤਪਾਲ ਨੇ ਕਿਹਾ ਸਾਨੂੰ ਲੱਗਦਾ ਸੀ ਕਿ ਸਾਨੂੰ ਮਾਲਵੇ 'ਚ ਜਾਣਾ ਚਾਹੀਦਾ ਹੈ ਪਰ ਸਰਕਾਰ ਨਹੀ ਚਾਹੀਦੀ ਕਿ ਅਸੀਂ ਖਾਲਸਾ ਵਹੀਰ ਫਿਰ ਤੋਂ ਸ਼ੁਰੂ ਕਰ ਸਕੀਏ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਦਾ ਇਕੱਠ ਕਰਨ ਚਾਹੀਦਾ ਹੈ ।ਸਿੱਖ ਕੌਮ ਦੇ ਇਸ ਮਾਮਲੇ 'ਤੇ ਜਥੇਦਾਰ ਸਾਹਿਬ ਨੂੰ ਖੁਦ ਅੱਗੇ ਆ ਕੇ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ । ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ 18 ਮਾਰਚ ਨੂੰ ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਸੀ ।ਇਸ ਦੌਰਾਨ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਹੀ ਕੀਤਾ ਸੀ ।ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅੰਮ੍ਰਿਤਪਾਲ ਸਿੰਘ ਦੀਆਂ ਤਸਵੀਰਾਂ ਤੇ ਵੀਡਿਓਜ਼ ਵਾਇਰਲ ਹੋ ਰਹੀਆਂ ਹਨ । ਜਿਸ 'ਚ ਉਸ ਦਾ ਭੇਸ ਬਦਲਿਆ ਦਿਖਾਇਆ ਗਿਆ ਹੈ । ਫਿਲਹਾਲ ਪੁਲਿਸ ਵੱਲੋ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।