ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਮੇ ਅੰਮ੍ਰਿਤਪਾਲ ਸਿੰਘ ਜੰਮਿਆ ਵੀ ਨਹੀ ਸੀ: ਰਵਨੀਤ ਬਿੱਟੂ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ ਸਸੰਦ ਮੈਬਰ ਰਵਨੀਤ ਸਿੰਘ ਬਿੱਟੂ ਨੇ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਢਿੱਲ ਵਰਤਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਬਿੱਟੂ ਨੇ ਕਿਹਾ ਉਹ ਜਵਾਕ ਜਿਨ੍ਹਾਂ ਦੀ ਰੀਸ ਕਰਦੇ.... ਉਨ੍ਹਾਂ ਦਾ ਅੱਜ ਤੱਕ ਕਿਸੇ ਨੇ ਭੋਗ ਵੀ ਨਹੀ ਪਾਇਆ। ਉਨ੍ਹਾਂ ਨੇ ਕਿਹਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਮੇ ਤਾਂ ਭਾਰੀ ਅੰਮ੍ਰਿਤਪਾਲ ਸਿੰਘ ਜੰਮਿਆ ਵੀ ਨਹੀਂ ਸੀ । ਰਵਨੀਤ ਸਿੰਘ ਨੇ ਕਿਹਾ ਮੈਨੂੰ ਫੋਨ 'ਤੇ ਧਮਕੀਆਂ ਆ ਰਹੀਆਂ ਹਨ ਕਿ ਜੇਕਰ ਉਸ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਬੋਲਣਾ ਬੰਦ ਨਹੀ ਕੀਤਾ ਤਾਂ ਉਸ ਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਸਿਆਸਤ ਕਾਫੀ ਭੱਖਦੀ ਨਜ਼ਰ ਆ ਰਹੀ ਹੈ ।