ਜਲਦ ਜੇਲ੍ਹ ਤੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ!

by vikramsehajpal

ਚੰਡੀਗ੍ਹੜ (ਸਾਹਿਬ) - ਆਜ਼ਾਦ ਉਮੀਦਵਾਰ ਵਜੋਂ ਖ਼ਡੂਰ ਸਾਹਿਬ ਤੋਂ ਜਿੱਤ ਅੰਮ੍ਰਿਤਪਾਲ ਸਿੰਘ ਬਤੌਰ ਐੱਮ. ਪੀ. ਜਲਦ ਹੀ ਸਹੁੰ ਚੁੱਕਣ ਜਾ ਰਹੇ ਹਨ। ਦੱਸ ਦਈਏ ਕਿ ਚਰਚਾ ਚੱਲ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਸਹੁੰ ਚੁਕਾਈ ਜਾ ਸਕਦੀ ਹੈ ਪਰ ਦੇਸ਼ ਦੇ ਇਤਿਹਾਸ ਵਿਚ ਅਜੇ ਤਕ ਅਜਿਹਾ ਕਦੇ ਨਹੀਂ ਹੋਇਆ ਜਦੋਂ ਕਿਸੇ ਐੱਮ. ਪੀ. ਚੁਣੇ ਗਏ ਨੁਮਾਇੰਦੇ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਹੁੰ ਚੁਕਾਈ ਗਈ ਹੋਵੇ।

ਹਾਲਾਂਕਿ ਇਕ ਵੈੱਬ ਪੋਰਟਲ ਉਪਰ ਖੁਦ ਨੂੰ ਅੰਮ੍ਰਿਤਪਾਲ ਸਿੰਘ ਦਾ ਵਕੀਲ ਦੱਸਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਅਜਿਹੀ ਕੋਈ ਵੀ ਖ਼ਬਰ ਨਹੀਂ ਹੈ। ਨਾ ਤਾਂ ਅੰਮ੍ਰਿਤਪਾਲ ਨੂੰ ਪੈਰੋਲ ਲਈ ਮਨਜ਼ੂਰੀ ਮਿਲੀ ਹੈ ਅਤੇ ਨਾ ਹੀ ਸਹੁੰ ਚੁੱਕਣ ਲਈ।