ਭਗੋੜਾ ਹੋਏ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੇ ਕਿਹਾ : ਮੈਨੂੰ ਨਹੀਂ ਪਤਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਗੋੜਾ ਹੋਏ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਕਈ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਵੱਖ -ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਇਸ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਮੀਡਿਆ ਸਾਹਮਣੇ ਆ ਕੇ ਵੱਡਾ ਬਿਆਨ ਦਿੱਤਾ ਹੈ।

ਕਿਰਨਦੀਪ ਕੌਰ ਨੇ ਕਿਹਾ ਕਿ ਅੰਮ੍ਰਿਤਪਾਲ ਕਿੱਥੇ ਹੈ..ਮੈਨੂੰ ਇਸ ਬਾਰੇ ਨਹੀਂ ਪਤਾ ਹੈ…. ਉਸ ਦਾ ਅੰਮ੍ਰਿਤਪਾਲ ਨਾਲ ਕਾਫੀ ਸਮੇ ਤੋਂ ਕੋਈ ਸੰਪਰਕ ਨਹੀ ਸੀ…. ਜੇਕਰ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਤਾਂ ਉਸ ਨੂੰ ਪੇਸ਼ ਕੀਤਾ ਜਾਵੇ। ਮੈ ਅੰਮ੍ਰਿਤਪਾਲ ਲਈ ਆਪਣਾ ਪਰਿਵਾਰ ਸਭ ਕੁਝ ਛੱਡਿਆ ਹੈ…. ਹੁਣ ਮੈ ਉਸ ਨੂੰ ਉਸ ਹਾਲਤ 'ਚ ਨਹੀਂ ਛੱਡਾਂਗੀ।

ਕਿਰਨਦੀਪ ਨੇ ਗੱਲਬਾਤ ਦੌਰਾਨ ਕਿਹਾ ਕਿ ਅੰਮ੍ਰਿਤਪਾਲ ਧਰਮ ਪ੍ਰਚਾਰ ਨੂੰ ਪਹਿਲ ਦਿੰਦਾ ਹੈ…. ਉਸ ਦੀ ਪਹਿਲੀ ਪਸੰਦ ਸਿੱਖੀ ਦਾ ਪ੍ਰਚਾਰ ਕਰਨਾ ਤੇ ਮੈ ਉਸ ਦੀ ਦੂਜੀ ਪਸੰਦ ਹਾਂ। ਕਿਰਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਧਰਮ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾਇਆ ਸੀ। ਮੈ ਉਸ ਦੀਆਂ ਕਈ ਵੀਡਿਓਜ਼ ਦੇਖਿਆ ਹਨ ਤੇ ਮੈ ਅੰਮ੍ਰਿਤਪਾਲ ਦੇ ਸੰਪਰਕ 'ਚ ਸੋਸ਼ਲ ਮੀਡੀਆ ਰਾਹੀਂ ਆਈ ਸੀ। ਮੇਰੇ 'ਤੇ ਲਗਾਏ ਜਾ ਰਹੇ ਸਾਰੇ ਦੋਸ਼ ਗਲਤ ਹਨ…. ਮੈ ਇੱਥੇ 2 ਮਹੀਨਿਆਂ ਤੋਂ ਰਹਿ ਰਹੀ ਹਾਂ। ਮੈ ਕਦੇ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ । ਜੇਕਰ ਅੰਮ੍ਰਿਤਪਾਲ ਸਿੰਘ ਮੇਰੇ ਨਾਲ ਜਾਵੇਗਾ ਤਾਂ ਮੈ UK ਜਾਵਾਂਗਾ ਗਈ... ਨਹੀਂ ਤਾਂ ਮੈ ਵੀ ਭਾਰਤ ਹੀ ਰਹਾਂਗੀ।

ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਕਿਰਨਦੀਪ ਕੌਰ ਦਾ ਫਰਵਰੀ ਮਹੀਨੇ 'ਚ ਵਿਆਹ ਹੋਇਆ ਸੀ। ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਅਜਨਾਲਾ ਘਟਨਾ ਨੂੰ ਦੇਖਦੇ ਹੋਏ ਵੱਡੀ ਕਰਵਾਈ ਕੀਤੀ ਗਈ । ਇਸ ਕਾਰਵਾਈ ਦੌਰਾਨ ਪੁਲਿਸ ਨੇ ਉਸ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਅੰਮ੍ਰਿਤਪਾਲ ਦੇ ਨੇਪਾਲ 'ਚ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਸੂਤਰਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਬੱਬਰ ਖ਼ਾਲਸਾ ਸੰਗਠਨ ਦੀ ਮੈਬਰ ਹੈ।