11 ਸਾਲਾਂ ਦੀ ਨਬਾਲਕ ਨੂੰ ਅਗਵਾ ਕਰ ਦੋ ਨੌਜਵਾਨਾਂ ਨੇ ਕੀਤਾ ਬਲਾਤਕਾਰ

by vikramsehajpal

ਭੋਗਪੁਰ (ਦੇਵ ਇੰਦਰਜੀਤ) : ਥਾਣਾ ਭੋਗਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਇਕ ਪਿੰਡ ਵਿਚ 11ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨਾਲ ਦੋ ਨੌਜਵਾਨਾਂ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਪੀ੍ਹੜਤ ਲੜਕੀ ਰੇਹਾਨਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਹ ਇਕ ਸਰਕਾਰੀ ਸਕੂਲ ਵਿਚ 11ਵੀਂ ਕਲਾਸ ਦੀ ਵਿਦਿਆਰਥਣ ਹੈ। ਬੀਤੀ ਰਾਤ ਉਹ ਆਪਣੇ ਘਰ ਤੋਂ ਥੋੜ੍ਹੀ ਦੂਰ ਕਿਸੇ ਜਾਣਕਾਰ ਦੇ ਘਰ ਵਿਚ ਬਰਫ ਲੈਣ ਲਈ ਜਾ ਰਹੀ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨ ਉਸ ਦੇ ਕੋਲ ਆ ਕੇ ਰੁਕੇ ਜਿਨ੍ਹਾਂ ਨੂੰ ਉਹ ਪਛਾਣਦੀ ਹੈ ਇਨ੍ਹਾਂ ਨੌਜ਼ਵਾਨਾਂ ਵਿਚੋਂ ਇਕ ਦਾ ਨਾਮ ਦਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਦੂਸਰੇ ਨੌਜ਼ਵਾਨ ਦਾ ਨਾਮ ਰਜਿੰਦਰ ਸਾਹੂ ਪੁੱਤਰ ਅਰਜੁਨ ਸਾਹੂ ਦੋਨੋਂ ਵਾਸੀ ਪਿੰਡ ਸੁਦਾਣਾ ਸੀ। ਇਹ ਦੋਨੋਂ ਨੌਜਵਾਨ ਨੇ ਜ਼ਬਰਦਸਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਅਗਵਾ ਕਰਕੇ ਅਪਣੇ ਨਾਲ ਲੈ ਗਏ।

ਰੇਹਾਨਾ ਨੇ ਆਪਣੇ ਬਚਾਅ ਲਈ ਜਦੋਂ ਰੌਲਾ ਪਾਇਆ ਤਾਂ ਇਨ੍ਹਾਂ ਦੋਸ਼ੀਆਂ ਨੇ ਰਿਹਾਨਾ ਦਾ ਮੂੰਹ ਬੰਨ੍ਹ ਦਿੱਤਾ ਅਤੇ ਕਿਸੇ ਨੂੰ ਵੀ ਉਸ ਦੀ ਆਵਾਜ਼ ਸੁਣਾਈ ਨਾ ਦਿੱਤੀ। ਫਿਰ ਦੋਵੇਂ ਨੌਜਵਾਨ ਰੇਹਾਨਾ ਨੂੰ ਪਿੰਡ ਦੀ ਸਰਕਾਰੀ ਪਾਣੀ ਦੀ ਟੈਂਕੀ ਦੇ ਕਮਰੇ ਵਿਚ ਲੈ ਗਏ ਅਤੇ ਕਮਰੇ ਦੀ ਅੰਦਰੋਂ ਕੁੰਡੀ ਬੰਦ ਕਰ ਦਿੱਤੀ। ਦੋਸ਼ੀ ਨੌਜ਼ਵਾਨ ਰਿਹਾਨਾ ਨਾਲ ਗਲਤ ਹਰਕਤਾਂ ਕਰਨ ਲੱਗੇ। ਜਦੋਂ ਰੇਹਾਨਾ ਨੇ ਦਰਵਾਜ਼ੇ ਦੀ ਕੁੰਡੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਤੂੰ ਰੌਲਾ ਪਾਇਆ ਤਾਂ ਤੈਨੂੰ ਗਲਾ ਘੁੱਟ ਕੇ ਮਾਰ ਦੇਣਾ ਹੈ। ਰੇਹਾਨਾ ਦੇ ਵਿਰੋਧ ਦੇ ਬਾਵਜੂਦ ਦਲਜੀਤ ਸਿੰਘ ਅਤੇ ਰਜਿੰਦਰ ਸਾਹੂ ਨੇ ਵਾਰੀ-ਵਾਰੀ ਰੇਹਾਨਾ ਨਾਲ ਬਲਾਤਕਾਰ ਕੀਤਾ।

ਬਲਾਤਕਾਰ ਕਰਨ ਤੋਂ ਬਾਅਦ ਇਹ ਦੋਵੇਂ ਨੌਜਵਾਨ ਰੇਹਾਨਾ ਨੂੰ ਘਰ ਦੇ ਨੇੜੇ ਛੱਡ ਕੇ ਫਰਾਰ ਹੋ ਗਏ। ਰੇਹਾਨਾ ਨੇ ਘਰ ਆ ਕੇ ਅਪਣੇ ਨਾਲ ਹੋਏ ਜੁਰਮ ਦੀ ਸਾਰੀ ਕਹਾਣੀ ਅਪਣੀ ਮਾਂ ਨੂੰ ਦੱਸੀ ਤਾਂ ਮਾਤਾ ਪਿਤਾ ਨੇ ਪੁਲਸ ਚੌਂਕੀ ਪਚਰੰਗਾ ਨੂੰ ਇਸ ਵਾਰਦਾਤ ਸਬੰਧੀ ਸੂਚਨਾ ਦਿੱਤੀ। ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੜਕੀ ਦੇ ਬਿਆਨ ਕਲਮਬੱਧ ਕੀਤੇ ਅਤੇ ਦੋਨਾਂ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕਰਵਾ ਦਿੱਤਾ ਹੈ। ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਪੁਲਸ ਵੱਲੋਂ ਲੜਕੀ ਦਾ ਡਾਕਟਰੀ ਮੁਆਇਨਾ ਸ਼ੁਕਰਵਾਰ ਕਰਵਾਇਆ ਜਾਵੇਗਾ। ਦੋਨੋਂ ਦੋਸ਼ੀ ਘਰ ਤੋਂ ਫਰਾਰ ਹਨ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ।