ਆਸਟ੍ਰੇਲੀਆ ‘ਚ 18 ਸਾਲਾ ਨੌਜਵਾਨ ਕੁੜੀ ਨੂੰ ਮਿਲ ਸਕਦੀ ਹੈ 15 ਸਾਲਾਂ ਦੀ ਸਜ਼ਾ

by

ਵੈੱਬ ਡੈਸਕ (ਵਿਕਰਮ ਸਹਿਜਪਾਲ) : ਆਸਟ੍ਰੇਲੀਆ 'ਚ ਇਕ 18 ਸਾਲਾ ਕੁੜੀ ਨੇ ਇਕ ਸੰਗੀਤ ਸਮਾਰੋਹ 'ਚ ਨਸ਼ੇ ਦੀ ਤਸਕਰੀ ਕੀਤੀ ਸੀ, ਜਿਸ ਦੇ ਦੋਸ਼ 'ਚ ਉਸ ਨੂੰ 15 ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਉਸ ਕੋਲੋਂ ਨਸ਼ਾ ਖਰੀਦਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਹੋਰ ਬਹੁਤ ਸਾਰੇ ਲੋਕ ਬੀਮਾਰ ਹੋ ਗਏ ਸਨ।

ਟੀਨਾ ਥਾਨਹ ਟਰੁਕ ਫਾਨ ਨਾਂ ਦੀ ਇਸ ਕੁੜੀ ਨੂੰ ਸਿਡਨੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਵਕੀਲਾਂ ਨੇ ਮੰਗ ਕੀਤੀ ਕਿ ਉਸ ਨੂੰ ਇਸ ਗਲਤੀ ਦੀ ਸਖਤ ਸਜ਼ਾ ਮਿਲਣੀ ਚਾਹਦੀ ਹੈ। ਉਸ ਨੇ ਲਗਭਗ 400 ਨਸ਼ੀਲੀਆਂ ਗੋਲੀਆਂ ਵੇਚੀਆਂ ਸੀ ਜੋ ਬਹੁਤ ਤੇਜ਼ੀ ਨਾਲ ਨਸ਼ਾ ਚੜ੍ਹਾ ਦਿੰਦੀਆਂ ਹਨ।