ਦਰਬਾਰ ਸਾਹਿਬ ਤੋਂ 8 ਮਹੀਨੇ ਦਾ ਬੱਚਾ ਚੋਰੀ, CCTV ਕੈਮਰੇ ਵਿੱਚ ਕੈਦ ਹੋਈ ਘਟਨਾ

by mediateam

ਅੰਮ੍ਰਿਤਸਰ (ਵਿਕਰਮ ਸਹਿਜਪਾਲ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਠ ਮਹੀਨੇ ਦਾ ਬੱਚਾ ਚੋਰੀ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਮਹਿਲਾ ਆਪਣੇ ਘਰ ਵਿੱਚ ਕਲੇਸ਼ ਦੇ ਚੱਲਦਿਆਂ ਦਰਬਾਰ ਸਾਹਿਬ ਵਿਖੇ ਪਿਛਲੇ 20 ਦਿਨਾਂ ਤੋਂ ਰਹਿ ਰਹੀ ਸੀ, ਜਿਸ ਦੇ 8 ਮਹੀਨੇ ਦੇ ਬੱਚੇ ਨੂੰ ਇੱਕ ਮਹਿਲਾ ਲੈ ਕੇ ਫ਼ਰਾਰ ਹੋ ਗਈ ਅਤੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। 

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਕਿ ਵਿਨੇ ਪਾਂਡੇ ਨਾਂਅ ਦੀ ਇੱਕ ਔਰਤ ਨੇ ਸ਼ਿਕਾਇਤ ਦਰਜ ਕਾਰਵਾਈ ਹੈ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਉਹ ਪਿਛਲੇ 20 ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਰਹਿ ਰਹੀ ਜਿੱਥੇ ਉਸ ਦੇ ਨਾਲ ਉਸ ਦੇ 4 ਬੱਚੇ ਵੀ ਰਹਿ ਰਹੇ ਸਨ। 

ਪਲਿਸ ਅਧਿਕਾਰੀ ਮੁਤਾਬਕ ਮਹਿਲਾ ਦੀ ਦਰਬਾਰ ਸਾਹਿਬ ਵਿਖੇ ਕਿਸੇ ਅਣਜਾਣ ਮਹਿਲਾ ਨਾਲ ਜਾਣ ਪਹਿਚਾਣ ਹੋ ਗਈ ਅਤੇ ਬੀਤੀ ਰਾਤ ਪੀੜਤ ਮਹਿਲਾ ਦੇ 8 ਮਹੀਨੇ ਦੇ ਬੱਚੇ ਨੂੰ ਲੈ ਕੇ ਉਹ ਮਹਿਲਾ, ਜਿਸ ਨਾਲ ਪੀੜਤ ਮਹਿਲਾ ਦੀ ਜਾਣ ਪਹਿਚਾਨ ਹੋਈ ਸੀ, ਫ਼ਰਾਰ ਹੋ ਗਈ ਅਤੇ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..