ਰੇਸਰ ਮੋਟਰਸਾਈਕਲ ਦੀ ਲਪੇਟ ’ਚ ਆਉਣ ਨਾਲ 8 ਸਾਲਾ ਬੱਚੇ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਕੀਰਤਪੁਰ ਸਾਹਿਬ ਵਿਖੇ ਰੇਸਰ ਮੋਟਰਸਾਈਕਲ ਦੀ ਲਪੇਟ ’ਚ ਆਉਣ ਕਾਰਨ ਇਕ ਤੀਸਰੀ ਜਮਾਤ 'ਚ ਪੜ੍ਹਦੇ ਅੱਠ ਸਾਲ ਦੇ ਬੱਚੇ ਏਕਮਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੜਾ ਪਿੰਡ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ।

ਹਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਸਕੂਲ ਬੱਸ ’ਚੋਂ ਉੱਤਰੇ 4-5 ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਸੜਕ ਪਾਰ ਕਰਵਾ ਰਹੇ ਸਨ ਤਾਂ ਇਸ ਦੌਰਾਨ ਕੀਰਤਪੁਰ ਸਾਹਿਬ ਵਾਲੇ ਪਾਸਿਓਂ ਇਕ ਮੋਟਰਸਾਈਕਲ ਰੇਸਰ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਬਿਨਾਂ ਹਾਰਨ ਦਿੱਤੇ ਆਇਆ। ਸੜਕ ਪਾਰ ਕਰਦੇ ਬੱਚੇ ਏਕਮਵੀਰ (8) ਪੁੱਤਰ ਗੁਰਨਾਮ ਸਿੰਘ ਵਾਸੀ ਬੜਾ ਪਿੰਡ ਵਿਚ ਮੋਟਰਸਾਈਕਲ ਮਾਰਿਆpun। ਏਕਮਵੀਰ ਦੀ ਇਲਾਜ ਦੌਰਾਨ ਮੌਤ ਹੋ ਗਈ।

ਹਰਮੇਲ ਸਿੰਘ ਅਨੁਸਾਰ ਹਾਦਸਾ ਹੋਣ ਸਮੇਂ ਮੋਟਰਸਾਈਕਲ ਚਾਲਕ ਵੀ ਡਿੱਗ ਪਿਆ ਸੀ ਅਤੇ ਮੌਕੇ 'ਤੋਂ ਫ਼ਰਾਰ ਹੋ ਗਿਆ। ਮੋਟਰਸਾਈਕਲ ਦਾ ਨੰਬਰ ਐਮ.ਐਚ.02 ਈ ਵਾਈ 7696 ਨੰਬਰ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।