ਰਾਜੌਰੀ ਅੱਤਵਾਦੀ ਹਮਲੇ ‘ਚ ਫੋਜ ਦਾ ਇਕ ਅਧਿਕਾਰੀ ਸ਼ਹੀਦ ਅਤੇ ਇਕ ਅੱਤਵਾਦੀ ਮੌਤ

by vikramsehajpal

ਕਸ਼ਮੀਰ (ਦੇਵ ਇੰਦਰਜੀਤ) : ਜੰਮੂ ਕਸ਼ਮੀਰ ਦੇ ਰਾਜੌਰੀ ’ਚ ਵੀਰਵਾਰ ਨੂੰ ਅੱਤਵਾਦੀਆਂ ਨਾਲ ਭਿਆਨਕ ਮੁਕਾਬਲੇ ’ਚ ਥਲ ਸੈਨਾ ਦਾ ਇਕ ਜੂਨੀਅਰ ਕਮੀਸ਼ੰਡ ਅਧਿਕਾਰੀ ਜੇ.ਸੀ.ਓ.ਸ਼ਹੀਦ ਹੋ ਗਿਆ ਅਤੇ ਇਸ ਦੌਰਾਨ ਇਕ ਅੱਤਵਾਦੀ ਵੀ ਮਾਰਿਆ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਥਾਣਾ ਮੰਡੀ ਖੇਤਰ ’ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਇਕ ਤਲਾਸ਼ ਮੁਹਿੰਮ ਸ਼ੁਰੂ ਕੀਤੀ।

ਜੰਮੂ ’ਚ ਰੱਖਿਆ ਜਨਸੰਪਰਕ ਅਧਿਕਾਰੀ ਪੀ.ਆਰ.ਓ. ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ,‘‘ਮੁਕਾਬਲੇ ਦੌਰਾਨ ਰਾਸ਼ਟਰੀ ਰਾਈਫਲਜ਼ ਦੇ ਇਕ ਜੇ.ਸੀ.ਓ. ਨੂੰ ਗੋਲੀਆਂ ਲੱਗੀਆਂ। ਜੇ.ਸੀ.ਓ. ਨੂੰ ਤੁਰੰਤ ਮੈਡੀਕਲ ਕੇਂਦਰ ਲਿਜਾਇਆ ਗਿਆ ਪਰ ਗੰਭੀਰ ਰੂਪ ਨਾਲ ਜ਼ਖਮੀ ਹੋਣ ਕਾਰਨ ਉਨ੍ਹਾਂ ਨੇ ਦਮ ਤੋੜ ਦਿੱਤਾ।’’ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ’ਚ ਇਕ ਅੱਤਵਾਦੀ ਵੀ ਮਾਰਿਆ ਗਿਆ।

ਰਾਜੌਰੀ ਦੀ ਪੁਲਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਜਾਰੀ ਹੈ। ਇਹ ਇਸ ਇਲਾਕੇ ’ਚ ਅਗਸਤ ’ਚ ਹੋਏ ਮੁਕਾਬਲੇ ਦੀ ਦੂਜੀ ਘਟਨਾ ਹੈ। ਥਾਣਾ ਮੰਡੀ ਖੇਤਰ ’ਚ 6 ਅਗਸਤ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਸਨ।

More News

NRI Post
..
NRI Post
..
NRI Post
..