ਪਤਨੀ ਨੂੰ ਮਾਰਨ ਲਈ ਦਰਵਾਜ਼ੇ ਨਾਲ ਲਗਾਈ ਬਿਜਲੀ ਦੀ ਤਾਰ, ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਇਆ ਹੈ, ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰਨ ਲਈ ਦਰਵਾਜ਼ੇ ਤੇ ਬਿਜਲੀ ਦੀ ਤਾਰ ਲਗਾ ਦਿੱਤੀ ਪ ਪਰ ਅਚਾਨਕ ਉਸਦੀ 55 ਸਾਲਾ ਸੱਸ ਦਰਵਾਜ਼ੇ ਦੇ ਸੰਪਰਕ 'ਚ ਆਈ ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿੰਮੇਵਾਰ ਵਿਅਕਤੀ ਸ਼ਰਾਬ ਪੀਣ ਦਾ ਆਦਿ ਹੈ। ਇਸ ਗੱਲ ਨੂੰ ਲੈ ਕੇ ਉਹ ਅਕਸਰ ਆਪਿ ਪਤਨੀ ਨਾਲ ਲੜਾਈ ਕਰਦਾ ਰਹਿੰਦਾ ਸੀ । ਲੜਾਈ ਤੋਂ ਬਾਅਦ ਉਸ ਦੀ ਪਤਨੀ ਆਪਣੀ ਮਾਂ ਦੇ ਘਰ ਚੱਲੀ ਗਈ। ਪੁਲਿਸ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਸਖਸ਼ ਆਪਣੀ ਪਤਨੀ ਦੇ ਘਰ ਛੱਡਣ ਤੋਂ ਨਾਰਾਜ਼ ਹੋ ਗਿਆ ਤੇ ਆਪਣੇ ਸਹੁਰੇ ਘਰ ਚਲਾ ਗਿਆ। ਜਿਥੇ ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਲਈ ਦਰਵਾਜ਼ੇ ਨਾਲ ਬਿਜਲੀ ਦੀਆਂ ਤਾਰਾਂ ਜੋੜ ਦਿੱਤੀਆਂ ਪਰ ਜਿਵੇ ਹੀ ਉਸ ਦੀ ਸੱਸ ਦਰਵਾਜ਼ੇ ਦੇ ਕੋਲ ਆਈ ਤਾਂ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।