ਪੰਜਾਬੀ ਯੂਨੀਵਰਸਿਟੀ ‘ਚ ਮੁਲਾਜ਼ਮ ਨੇ ਫਾਹਾ ਲੱਗਾ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਯੂਨੀਵਰਸਿਟੀ ਵਿੱਚ ਇਕ ਮੁਲਾਜ਼ਮ ਨੌਜਵਾਨ ਰੋਹਤਾਸ਼ ਕੁਮਾਰ ਨੇ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ 2016 ਤੋਂ ਇਹ ਯੂਨੀਵਰਸਿਟੀ ਵਿੱਚ ਨੌਕਰੀ ਕਰ ਰਿਹਾ ਸੀ। ਫਿਲਹਾਲ ਪੁਲਿਸ ਨੂੰ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀ ਲੱਗਾ ਹੈ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਯੂਨੀਵਰਸਿਟੀ ਦੇ ਚੀਫ ਸਕਿਓਰਿਟੀ ਅਫਸਰ ਨੇ ਦੱਸਿਆ ਕਿ ਰੋਹਤਾਸ਼ ਕੁਮਾਰ ਯੂਨੀਵਰਸਿਟੀ ਦਾ ਡੇਲੀਵੇਜ ਮੁਲਾਜ਼ਮ ਸੀ ਤੇ ਉਹ ਆਪਣਾ ਕੰਮ ਬਹੁਤ ਵਧੀਆ ਕਰ ਰਿਹਾ ਸੀ। ਅੱਜ ਉਸ ਨੇ ਆਪਣੇ ਕਮਰੇ 'ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਹੈ ।ਮ੍ਰਿਤਕ ਰੋਹਤਾਸ਼ ਕੁਮਾਰ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ। ਉਹ ਇਥੇ ਆਪਣੇ ਫੁਫੜ ਕੋਲ ਰਹਿੰਦਾ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਦਿਨੀ ਫਗਵਾੜਾ ਵਿੱਚ LPU ਯੂਨੀਵਰਸਿਟੀ ਵਿੱਚ ਵੀ ਇਕ ਵਿਦਿਆਰਥੀ ਵਲੋਂ ਖੁਦਕਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ।